ਚੌਂਕੀਮਾਨ, 20 ਦਸੰਬਰ (ਤੇਜਿੰਦਰ ਸਿੰਘ ਚੱਢਾ)-ਐੱਮ.ਐੱਲ.ਡੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੀ ਸਾਲਾਨਾ ਸਪੋਰਟਸ ਮੀਟ ਦੀ ਸ਼ੁਰੂਆਤ ਯੋਗ ਸੈਸ਼ਨ ਨਾਲ ਹੋਈ | ਸ੍ਰੀ ਅਨਿਲ ਸੇਠੀ ਯੋਗ ਗੁਰੂ ਦੀ ਅਗਵਾਈ ਹੇਠ ਵਿਸ਼ਾਲ ਯੋਗ ਸੈਸ਼ਨ ਕਰਵਾਇਆ ਗਿਆ | ਜਿਸ ਵਿਚ ਸਕੂਲ ਦੇ ਖਿਡਾਰੀਆਂ, ਸਮੂਹ ਸਟਾਫ਼ ਅਤੇ ਵਰਕਰਾਂ ਨੇ ਹਿੱਸਾ ਲਿਆ | ਸ੍ਰੀ ਅਨਿਲ ਸੇਠੀ ਨੇ ਦੱਸਿਆ ਕਿ ਕਿਸੇ ਵੀ ਕੰਮ ਨੂੰ ਇਕਾਗਰਤਾ ਨਾਲ ਕਰਨ ਲਈ ਰੋਜ਼ਾਨਾ ਯੋਗ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਵਿਦਿਆਰਥੀ ਆਪਣੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗ ਕਰਨਗੇ ਤਾਂ ਉਹ ਵਧੇਰੇ ਇਕਾਗਰਤਾ ਨਾਲ ਪੜ੍ਹਾਈ ਕਰ ਸਕਣਗੇ | ਸਕੂਲ ਦੇ ਪਿ੍ੰਸੀਪਲ ਬਲਦੇਵ ਬਾਵਾ ਨੇ ਸ੍ਰੀ ਅਨਿਲ ਸੇਠੀ ਦਾ ਵਿਸ਼ੇਸ਼ ਸਨਮਾਨ ਕੀਤਾ | ਪਿ੍ੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਨੂੰ ਚੁਸਤੀ ਫੁਰਤੀ ਪ੍ਰਦਾਨ ਕਰਦੀਆਂ ਹਨ ਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ | ਖੇਡਾਂ ਨਾਲ ਜਿੱੱਤਾਂ ਨੂੰ ਜਜ਼ਬ ਕਰਨ ਅਤੇ ਹਾਰਾਂ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਭਾਗ ਲਿਆ ਅਤੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਮੈਡਮ ਜਸਮਿੰਦਰ ਕੌਰ ਨੇ ਦੱਸਿਆ ਕਿ 200 ਮੀਟਰ ਦੌੜ ਵਿਚੋਂ 10ਵੀਂ ਕਲਾਸ ਦੇ ਲੜਕਿਆਂ ਵਿਚੋਂ ਸੁਖਵਿੰਦਰ ਸਿੰਘ ਨੇ ਪਹਿਲਾ, ਗੁਰਜੋਤ ਸਿੰਘ ਨੇ ਦੂਜਾ ਅਤੇ ਤਨਵੀਰ ਸਿੰਘ ਨੇ ਤੀਜਾ, 100 ਮੀਟਰ ਦੌੜ ਵਿਚੋਂ 6ਵੀਂ ਕਲਾਸ ਦੇ ਲੜਕਿਆਂ ਵਿਚੋਂ ਰੌਸ਼ਨਪ੍ਰੀਤ ਸਿੰਘ ਨੇ ਪਹਿਲਾ, ਮਨਤਾਜ ਸਿੰਘ ਨੇ ਦੂਜਾ ਅਤੇ ਜੋਬਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਚੌਥੀ ਕਲਾਸ ਦੀਆਂ ਲੜਕੀਆਂ ਦੀ ਬੈਗ ਦੌੜ ਵਿਚੋਂ ਹਰਲੀਨ ਕੌਰ ਨੇ ਪਹਿਲਾ, ਹਰਲੀਨ ਕੌਰ ਨੇ ਦੂਜਾ ਅਤੇ ਹਰਜਸ ਕੌਰ ਨੇ ਤੀਜਾ, 8ਵੀਂ ਕਲਾਸ ਦੀਆਂ ਲੜਕੀਆਂ ਦੀ ਦੌੜ ਵਿਚੋਂ ਸਤਵੀਰ ਕੌਰ ਨੇ ਪਹਿਲਾ, ਜੈਸਮੀਨ ਕੌਰ ਨੇ ਦੂਜਾ ਅਤੇ ਰਸ਼ਮੀਤ ਕੌਰ ਨੇ ਤੀਜਾ, 9ਵੀਂ ਕਲਾਸ ਦੀਆਂ ਲੜਕੀਆਂ ਨੇ ਸਕਿੱਪਿੰਗ ਦੌੜ ਵਿਚੋਂ ਰਾਜਵੀਰ ਕੌਰ ਨੇ ਪਹਿਲਾ, ਅਵਨੀਤ ਕੌਰ ਨੇ ਦੂਜਾ ਅਤੇ ਹਰਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਲੇਡੀਜ਼ ਅਧਿਆਪਕਾਂ ਦੀ ਮਿਊਜੀਕਲ ਚੇਅਰ ਰੇਸ ਵਿਚੋਂ ਮੈਡਮ ਦਲਵੀਰ ਕੌਰ ਨੇ ਪਹਿਲਾ, ਮੈਡਮ ਸੁਖਪ੍ਰੀਤ ਕੌਰ ਨੇ ਦੂਜਾ ਅਤੇ ਮੈਡਮ ਜਸਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਕੈਂਡਲ ਰੇਸ ਵਿਚੋਂ ਮੈਡਮ ਸੁਖਦੀਪ ਕੌਰ ਨੇ ਪਹਿਲਾ, ਮੈਡਮ ਕੁਲਵੰਤ ਕੌਰ ਨੇ ਦੂਜਾ, ਮੈਡਮ ਅਮਨਦੀਪ ਕੌਰ ਨੇ ਤੀਜਾ ਅਤੇ ਮੈਡਮ ਰਮਨਪ੍ਰੀਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਜੈਂਟਸ ਅਧਿਆਪਕਾਂ ਦੀ ਕੈਂਡਲ ਦੌੜ ਵਿਚੋਂ ਹਰਵਿੰਦਰ ਸਿੰਘ ਨੇ ਪਹਿਲਾ, ਬਿੰਦਰਪਾਲ ਸਿੰਘ ਨੇ ਦੂਜਾ, ਮਨਦੀਪ ਸਿੰਘ ਨੇ ਤੀਜਾ ਅਤੇ ਗੁਰਚਰਨ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਮੂਹ ਵਰਕਰ ਸਹਿਬਾਨਾਂ ਦੀਆਂ ਸਲੋਅ ਸਾਇਕਲਿੰਗ ਅਤੇ ਚਾਟੀ ਦੌੜ ਕਰਵਾਈ ਗਈ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |