08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਗੁਰੂ ਨਾਨਕ ਸਕੂਲ ਮੁੱਲਾਂਪੁਰ ਵਿਖੇ ਨਾਟਕ 'ਸੁਲਗਦੀ ਧਰਤੀ' ਦਾ ਮੰਚਨ ਕਰਵਾਇਆ

Ad Position 21
No active advertisement
ਅਜੀਤ ਡੈਸਕ 21-12-2025
ਮੁੱਲਾਂਪੁਰ-ਦਾਖਾ, 20 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਸੀ ਦੇ ਨਾਮਵਾਰ ਵਿੱਦਿਅਕ ਅਦਾਰੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਵਿਦਿਆਰਥੀਆਂ ਅੰਦਰ ਸਮਾਜਿਕ ਜਾਗਰੂਕਤਾ ਨੂੰ ਬੜਾਵਾ ਦੇਣ ਲਈ ਨਾਟਕ 'ਸੁਲਗਦੀ ਧਰਤੀ' ਦਾ ਮੰਚਨ ਕਰਵਾਇਆ ਗਿਆ | ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ (ਮੋਗਾ) ਦੇ ਰੰਗਕਰਮੀਆਂ ਵਲੋਂ ਡਾ: ਐੱਸ. ਬਲਰਾਜ ਸਾਗਰ ਦੇ ਨਾਟਕ 'ਸੁਲਗਦੀ ਧਰਤੀ' ਦੀ ਪੇਸ਼ਕਾਰੀ ਸਮੇਂ ਵਿਦਿਆਰਥੀ, ਅਧਿਆਪਕਾਂ ਨੂੰ ਅੰਤ ਤੱਕ ਨਾਟਕ ਨਾਲ ਜੋੜੀ ਰੱਖਿਆ | ਨਾਟਕ ਦੇ ਨਿਰਦੇਸ਼ਕ ਸੁਖਦੇਵ ਲੱਧੜ ਜੋ ਮੁੱਖ ਕਿਰਦਾਰ ਵਿਚ ਸਨ, ਨਵਪ੍ਰੀਤ ਗਿੱਲ, ਆਸ਼ੂ ਨਈਅਰ ਸਾਰੇ ਰੰਗ ਕਰਮੀਆਂ ਦੀ ਅਦਾਕਾਰੀ ਬਾਕਮਾਲ ਸੀ | ਨਾਟਕ ਵਿਚ ਦਿਖਾਇਆ ਗਿਆ ਕਿ ਭਰੂਣ ਹੱਤਿਆ, ਨਸ਼ਾਖੋਰੀ, ਜਾਇਦਾਦਾਂ ਦਾ ਲਾਲਚ, ਵਿਦੇਸ਼ਾਂ ਵੱਲ ਝੁਕਾਅ, ਮਾਪਿਆਂ ਦਾ ਸਤਿਕਾਰ ਨਾ ਕਰਨਾ ਆਦਿ ਕਾਰਨ ਪੰਜਾਬ ਬਰਬਾਦ ਹੋ ਰਿਹਾ ਹੈ | ਨਾਟਕ ਉਪਰੰਤ ਸਕੂਲ ਦੇ ਪ੍ਰਬੰਧਕੀ ਸਕੱਤਰ ਚਰਨਜੀਤ ਸਿੰਘ, ਸਕੂਲ ਪਿ੍ੰਸੀਪਲ ਵੰਦਨਾ ਸ਼ਰਮਾ ਵਲੋਂ ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ (ਮੋਗਾ) ਦੇ ਰੰਗਕਰਮੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਚਰਨਜੀਤ ਸਿੰਘ ਗਹੌਰ ਨੇ ਕਿਹਾ ਕਿ ਅਸੀਂ ਚੰਗੀ ਸਿੱਖਿਆ ਰਾਹੀਂ ਸਮਾਜ 'ਚ ਫੈਲੀਆਂ ਬੁਰਾਈਆਂ ਨੂੰ ਦੂਰ ਕੀਤਾ ਜਾ ਸਕਦਾ ਹੈ | ਉਨ੍ਹਾਂ ਨਾਟਕ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਪ੍ਰੋਗਰਾਮ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਕਰਨ ਲਈ ਅੱਜ ਦੇ ਸਮੇਂ ਦੀ ਲੋੜ ਹੈ, ਨਾਟਕ ਰਾਹੀਂ ਵਿਦਿਆਰਥੀ ਸਮਾਜ ਵਿਚ ਵੱਧ ਰਹੀਆਂ ਸਮੱਸਿਆਵਾਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਸਕਦੇ ਹਨ | ਸਕੂਲ ਵਿਦਿਆਰਥੀਆਂ ਨੇ ਵੀ ਨਾਟਕ ਵਿਚ ਸਮੱਸਿਆਵਾਂ ਅਤੇ ਨਾਟਕ ਮੰਚਨ ਦੀ ਤਕਨੀਕ ਨੂੰ ਗੌਰ ਨਾਲ ਤੱਕਿਆ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਸਬ ਇੰਸਪੈਕਟਰ ਗੁਰਦੀਪ ਸਿੰਘ ਤਰੱਕੀ ਮਿਲਣ 'ਤੇ ਬਣੇ ਇੰਸਪੈਕਟਰ
Ad Position 24