19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜ਼ੋਨ ਪੁੜੈਣ ਦੇ ਸਮੁੱਚੇ ਵੋਟਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਸੀਟ ਜਿਤਾ ਕੇ ਇਯਾਲੀ ਦੀ ਪੰਥਕ ਸੋਚ 'ਤੇ ਮੋਹਰ ਲਗਾਈ-ਗੁਰਮੀਤ ਸਿੰਘ ਹਾਂਸ

Ad Position 21
No active advertisement
ਅਜੀਤ ਡੈਸਕ 22-12-2025
ਹੰਬੜਾਂ, 21 ਦਸੰਬਰ (ਮੇਜਰ ਹੰਬੜਾਂ)-ਪੰਥਕ ਹਲਕਾ ਮੰਨੇ ਜਾਂਦੇ ਦੇਸ਼-ਵਿਦੇਸ਼ 'ਚ ਚੋਣਾਂ ਸਮੇਂ ਚਰਚਿਤ ਰਹਿੰਦੇ ਵਿਧਾਨ ਸਭਾ ਹਲਕਾ ਦਾਖਾ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਦੇ ਸਮੁੱਚੇ ਵੋਟਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਸੀਟ ਜਿਤਾ ਕੇ ਇਯਾਲੀ ਦੀ ਪੰਥਕ ਸੋਚ 'ਤੇ ਮੋਹਰ ਲਗਾਈ ਹੈ | ਇਹ ਪ੍ਰਗਟਾਵਾ ਪੁੜੈਣ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਸੀਟ ਜਿੱਤ ਕੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਝੋਲੀ ਵਿਚ ਪਾਉਣ ਵਾਲੇ ਬੜੇ ਹੀ ਸਾਊ ਤੇ ਨਿੱਘੇ ਸੁਭਾ ਦੇ ਮਾਲਕ ਜ਼ਿਲ੍ਹਾ ਪ੍ਰੀਸ਼ਦ ਜੇਤੂ ਗੁਰਮੀਤ ਸਿੰਘ ਹਾਂਸ ਨੇ ਹੰਬੜਾਂ 'ਚ 'ਅਜੀਤ' ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਕੀਤਾ | ਜ਼ਿਲ੍ਹਾ ਪ੍ਰੀਸ਼ਦ ਸੀਟ ਤੋਂ ਜਿੱਤ ਦਰਜ ਕਰਨ ਵਾਲੇ ਗੁਰਮੀਤ ਸਿੰਘ ਹਾਂਸ ਨੇ ਦੱਸਿਆ ਕਿ ਇਯਾਲੀ ਪਰਿਵਾਰ ਨੇ ਹਮੇਸ਼ਾਂ ਹੀ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਹੈ ਤੇ ਕਿਸੇ ਦਾ ਵੀ ਮਾੜਾ ਨਹੀਂ ਕੀਤਾ, ਸਾਡੀ ਸ. ਇਯਾਲੀ ਨਾਲ ਇਹੋ ਸਾਂਝ ਰਹੀ ਹੈ ਕਿ ਉਨ੍ਹਾਂ ਵਲੋਂ ਹਲਕੇ ਅੰਦਰ ਬਿਨਾਂ ਭੇਦਭਾਵ ਗ੍ਰਾਂਟਾਂ ਦੇ ਕੇ ਪਿੰਡਾਂ ਦੇ ਵਿਕਾਸ ਕਰਵਾਏ ਹਨ ਤੇ ਨੌਜਵਾਨਾਂ ਲਈ ਜਿੰੰਮ ਘਰ ਤੇ ਖੇਡ ਗਰਾਊਾਡਾਂ ਬਣਾਉਣ ਦੇ ਨਾਲ ਉਨ੍ਹਾਂ ਨੇ ਹਲਕੇ ਦੇ ਲੋਕਾਂ ਦੇ ਹਰ ਸੁੱਖ-ਦੁੱਖ ਚ ਉਨ੍ਹਾਂ ਦੀ ਬਾਂਹ ਫੜੀ ਹੈ ਜੋ ਕਿ ਮੇਰੀ ਪੁੜੈਣ ਜ਼ੋਨ ਅੰਦਰ ਹੋਈ ਮਿਸਾਲ ਜਿੱਤ ਲਈ ਵਰਦਾਨ ਸਾਬਿਤ ਹੋਈ | ਗੁਰਮੀਤ ਹਾਂਸ ਨੇ ਕਿਹਾ ਕਿ ਪੁੜੈਣ ਜ਼ੋਨ ਦੇ ਪਿੰਡਾਂ 'ਚ ਲੋਕਾਂ ਨੇ ਮੈਨੂੰ ਅੱਖਾਂ ਦੀਆਂ ਪਲਕਾਂ 'ਤੇ ਬਿਠਾਇਆ, ਜਿਸ ਲਈ ਮੈਂ ਇਯਾਲੀ ਪਰਿਵਾਰ ਅਤੇ ਪੁੜੈਣ ਜੋਨ ਦੇ ਵੋਟਰਾਂ ਦਾ ਹਮੇਸ਼ਾਂ ਰਿਣੀਂ ਰਹਾਂਗਾ | ਜ਼ਿਲ੍ਹਾ ਪ੍ਰੀਸ਼ਦ ਜੇਤੂ ਸ. ਹਾਂਸ ਨੇ ਦੱਸਿਆ ਕਿ ਉਹ ਕੈਨੇਡਾ 'ਚ ਸਨ ਜਦੋਂ ਮੇਰੀ ਟਿਕਟ ਅਨਾਉਸ ਕਰ ਦਿੱਤੀ ਗਈ ਤੇ ਮੈਂ ਉਸੇ ਵਕਤ ਆ ਕੇ ਜਦੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਮਿਲਿਆ ਤਾਂ ਉਨ੍ਹਾਂ ਮੇਰੀ ਚੋਣ ਕੰਪੇਨ ਦੀ ਜ਼ਿੰਮੇਵਾਰੀ ਚੁੱਕੀ ਤੇ ਕਿਹਾ ਕਿ ਆਪਣੇ ਕੋਲ ਬਹੁਤ ਥੋੜੇ ਦਿਨ ਹਨ, ਤੁਸੀਂ ਮਨ ਬਣਾ ਕੇ ਚੋਣ ਮਦਾਨ 'ਚ ਉਤਰਨਾਂ ਹੈ, ਉਸੇ ਦਿਨ ਤੋਂ ਮੈਂ ਹਾਂਮੀ ਭਰ ਦਿੱਤੀ ਤੇ ਅਸੀਂ ਵੋਟਰਾਂ ਦੇ ਸਹਿਯੋਗ 'ਤੇ ਸ. ਇਯਾਲੀ ਦੀ ਅਗਵਾਈ 'ਚ ਸ਼ਾਨਦਾਰ ਜਿੱਤ ਦਰਜ ਕੀਤੀ | ਹਾਂਸ ਨੇ ਸਮੁੱਚੇ ਵੋਟਰਾਂ ਦਾ ਤੇ ਆਪਣੇ ਸਮੱਰਥਕਾਂ ਦਾ ਦਿਲ ਦੀ ਗਹਿਰਾਈਆਂ 'ਚੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਰ ਸਮੇਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਜੀ ਦੀ ਅਗਵਾਈ ਹੇਠ ਜ਼ੋਨ ਪੁੜੈਣ ਦੇ ਪਿੰਡਾਂ ਦੇ ਅਧੂਰੇ ਰਹਿੰਦੇ ਕੰਮਾਂ ਨੂੰ ਪੂਰਾ ਕਰਵਾਉਣ ਤੇ ਹੋਰ ਹੋਣ ਵਾਲੇ ਵਿਕਾਸ ਕਾਰਜਾਂ ਲਈ ਮੋਹਰੀ ਰੋਲ ਨਿਭਾਉਣਗੇ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਸ਼ਹਿਰ 'ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦਾ ਪੋਸਟਰ ਜਾਰੀ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸੁਧਾਰ (ਲੜਕੇ) ਦੇ ਵਿਦਿਆਰਥੀਆਂ ਦੀ ਵਿੱਦਿਅਕ ਯਾਤਰਾ ਕਰਵਾਈ
Ad Position 24