19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜਗਰਾਉਂ ਸ਼ਹਿਰ 'ਚ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 22-12-2025
ਜਗਰਾਉਂ, 21 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ, ਵਿਨੋਦ ਕੁਮਾਰ)-ਸਮਾਜ ਮਿਲਵਰਤਨ ਸੁਸਾਇਟੀ ਦੇ ਪ੍ਰਧਾਨ ਰਛਪਾਲ ਸਿੰਘ ਚੀਮਨਾ, ਸਰਪ੍ਰਸਤ ਮਹਿੰਗਾ ਸਿੰਘ ਮੀਰਪੁਰ, ਜਨਰਲ ਸੈਕਟਰੀ ਪ੍ਰੇਮ ਸਿੰਘ ਲੋਹਟ ਦੇ ਉਪਰਾਲੇ ਸਦਕਾ ਅਤੇ ਭਵਨਜੀਤ ਸਿੰਘ ਕਮਾਲਪੁਰਾ, ਪਿ੍ੰ. ਸਰਬਜੀਤ ਸਿੰਘ ਦੇਹੜਕਾ, ਬਲਵੀਰ ਸਿੰਘ, ਅਸ਼ੋਕ ਕੁਮਾਰ, ਮਹਿੰਦਰ ਸਿੰਘ ਕਮਾਲਪੁਰਾ, ਹੰਸ ਰਾਜ ਤੇ ਕੁਲਦੀਪ ਸਿੰਘ ਮੀਰਪੁਰ ਆਦਿ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ 'ਤੇ 27 ਜਨਵਰੀ 2026 ਨੂੰ ਸ਼ਹਿਰ 'ਚ ਸ਼ਾਂਝੇ ਤੌਰ 'ਤੇ ਸਜਾਏ ਜਾ ਰਹੇ ਇਕ ਵਿਸ਼ਾਲ ਨਗਰ ਕੀਰਤਨ ਸਮਾਗਮ ਦਾ ਪੋਸਟਰ ਜਾਰੀ ਕੀਤਾ ਗਿਆ | ਮੀਟਿੰਗ 'ਚ ਸਮਾਜ ਮਿਲਵਰਤਨ ਸੁਸਾਇਟੀ ਦੇ ਆਗੂ ਮਹਿੰਗਾ ਸਿੰਘ ਮੀਰਪੁਰ, ਪ੍ਰੇਮ ਸਿੰਘ ਲੋਹਟ, ਨਗਰ ਕੌਸ਼ਲ ਜਗਰਾਉਂ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਪ੍ਰਧਾਨ ਹਰਵਿੰਦਰ ਸਿੰਘ ਗੁਰਦੁਆਰਾ ਅਜੀਤ ਨਗਰ, ਪ੍ਰਧਾਨ ਬਲਵੀਰ ਸਿੰਘ ਗੁਰਦੁਆਰਾ ਅਗਵਾੜ ਲਧਾਈ, ਗੁਰਦੁਆਰਾ ਬੇਗਮਪੁਰਾ ਸਾਹਿਬ ਤੋਂ ਪ੍ਰਧਾਨ ਹਰਨੇਕ ਸਿੰਘ, ਸਤਨਾਮ ਸਿੰਘ, ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਤੋਂ ਪ੍ਰਧਾਨ ਸਵਰਨਜੀਤ ਸਿੰਘ, ਸਤਿਨਾਮ ਸਿੰਘ ਲੋਹਟ, ਪ੍ਰਧਾਨ ਜੰਗੀਰ ਸਿੰਘ ਗੁਰਦੁਆਰਾ ਕੁੱਕੜ ਚੌਂਕ, ਗੁਰਦੁਆਰਾ ਕੱਚਾ ਮਲਕ ਰੋਡ ਤੋਂ ਪ੍ਰਧਾਨ ਅਜਮੇਰ ਸਿੰਘ ਢੋਲਣ, ਹਰਭਜਨ ਸਿੰਘ, ਜਗੀਰ ਸਿੰਘ, ਗੁਰਦੁਆਰਾ ਰਵਿਦਾਸਪੁਰਾ ਮੁਹੱਲਾ ਦੇ ਪ੍ਰਧਾਨ ਗੁੱਰਮੁਖ ਸਿੰਘ, ਕਰਮਜੀਤ ਸਿੰਘ ਕੈਂਥ, ਜਸਵੀਰ ਸਿੰਘ, ਗੁਰਦੁਆਰਾ ਰਾਮਪੁਰ ਮੁਹੱਲਾ ਤੋਂ ਪ੍ਰਧਾਨ ਮਹਿੰਦਰ ਸਿੰਘ, ਗੁਰਸ਼ਰਨ ਸਿੰਘ, ਗੁਰਦੁਆਰਾ ਕੱਚਾ ਕਿਲ੍ਹਾ ਤੋਂ ਬਲਵੀਰ ਸਿੰਘ ਪ੍ਰਧਾਨ ਬਲਜਿੰਦਰ ਸਿੰਘ ਹੈਪੀ, ਹਰਪ੍ਰੀਤ ਸਿੰਘ ਸਰਬਾ, ਗੁਰਮੇਲ ਸਿੰਘ ਬਿੱਟੂ, ਜੀਵਨ ਸਿੰਘ, ਕੁਲਦੀਪ ਸਿੰਘ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ | ਸਮਾਜ ਮਿਲਵਰਤਨ ਸੁਸਾਇਟੀ ਦੇ ਪ੍ਰਧਾਨ ਰਛਪਾਲ ਸਿੰਘ ਚੀਮਨਾ ਨੇ ਜਗਰਾਉਂ ਸ਼ਹਿਰ ਵਿਚ ਸਤਿਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ 'ਤੇ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਵਲੋਂ ਇਕਜੁੱਟਤਾ ਨਾਲ 27 ਜਨਵਰੀ 2026 ਨੂੰ ਸ਼ਾਂਝੇ ਤੌਰ 'ਤੇ ਵਿਸ਼ਾਲ ਨਗਰ ਕੀਰਤਨ ਸਜਾਉਣ ਸੰਬੰਧੀ ਲਏ ਗਏ ਫ਼ੈਸਲੇ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ 27 ਜਨਵਰੀ ਨੂੰ ਪਰਿਵਾਰਾਂ ਸਮੇਤ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਮਰ ਗਲੋਬਲ ਹਾਈ ਸਕੂਲ ਜੋਧਾਂ ਵਿਖੇ ਸਮਰਟੀਜ਼ ਕਾਰਨੀਵਲ ਸਮਾਗਮ ਅਗਲੀ ਖ਼ਬਰ ਜ਼ੋਨ ਪੁੜੈਣ ਦੇ ਸਮੁੱਚੇ ਵੋਟਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਸੀਟ ਜਿਤਾ ਕੇ ਇਯਾਲੀ ਦੀ ਪੰਥਕ ਸੋਚ 'ਤੇ ਮੋਹਰ ਲਗਾਈ-ਗੁਰਮੀਤ ਸ...
Ad Position 24