ਜੋਧਾਂ, 21 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਸਮਰ ਗਲੋਬਲ ਹਾਈ ਸਕੂਲ ਜੋਧਾਂ ਵਿਖੇ ਚੇਅਰਮੈਨ ਸ਼ੁਭ ਨਾਥ ਅਗਰਵਾਲ ਦੀ ਪ੍ਰੇਰਨਾ ਸਦਕਾ ਮਨੋਜ ਅਗਰਵਾਲ ਵਾਈਸ ਚੇਅਰਮੈਨ ਦੀ ਅਗਵਾਈ ਹੇਠ ਸਮਰਟੀਜ ਕਾਰਨੀਵਲ ਸਮਾਗਮ ਦਾ ਆਯੋਜਨ ਕੀਤਾ ਗਿਆ¢ ਇਸ ਵਿਸ਼ੇਸ਼ ਸਮਾਗਮ ਸਮੇਂ ਨੰਨੇ-ਮੁੰਨੇ ਬੱਚਿਆਂ ਵਲੋਂ ਵੱਖ ਵੱਖ ਸਾਰਥਿਕ ਅਤੇ ਅਗਾਂਹਵਧੂ ਗਤੀਵਿਧੀਆਂ ਰਾਹੀਂ ਆਪਣੇ ਅੰਦਰ ਛੁਪੀ ਕਲਾ ਦਾ ਪ੍ਰਦਰਸ਼ਨ ਕੀਤਾ ¢ ਬੱਚਿਆਂ ਵਲੋਂ ਬਹੁਤ ਹੀ ਸੁੰਦਰ ਪ੍ਰੋਡਕਟਸ ਤਿਆਰ ਕੀਤੇ ਗਏ¢ ਇਸ ਮੌਕੇ ਸਾਬਕਾ ਸਰਪੰਚ ਜਗਦੇਵ ਸਿੰਘ ਗਰੇਵਾਲ ਜੋਧਾਂ, ਡਾ. ਕਰਨ ਸੋਨੀ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ, ਮਨੋਜ ਅਗਰਵਾਲ ਵਾਈਸ ਚੇਅਰਮੈਨ, ਤੇਜਿੰਦਰ ਸਿੰਘ ਰਾਜੂ ਖੰਡੂਰ ਵਲੋਂ ਪ੍ਰਤੀਕਾਤਮਿਕ ਰਾਕਟ ਲਾਂਚ ਕਰਕੇ ਸਕੂਲ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਗਈ ¢ ਸਮਾਰੋਹ ਦੌਰਾਨ ਡਾ. ਕਰਨ ਸੋਨੀ ਨੇ ਕਿਹਾ ਕਿ ਅਸਲੀ ਸਿੱਖਿਆ ਉਹ ਹੁੰਦੀ ਹੈ ਜੋ ਸਿਰਫ਼ ਅਕਾਦਮਿਕ ਗਿਆਨ ਹੀ ਨਹੀਂ, ਸਗੋਂ ਬੱਚਿਆਂ ਦੇ ਮਨ, ਸੋਚ ਅਤੇ ਚਰਿੱਤਰ ਨੂੰ ਵੀ ਮਜ਼ਬੂਤ ਬਣਾਏ ¢ ਇਸ ਮੌਕੇ ਟਰੱਸਟ ਵੱਲੋਂ ਸਕੂਲ ਦੇ ਵਿਜ਼ਨ ਅਤੇ ਮਿਸ਼ਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ¢ ਸਕੂਲ ਪ੍ਰਬੰਧਕ ਕਮੇਟੀ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ¢ ਇਸ ਸਮਾਗਮ ਵਿੱਚ ਸਰਪੰਚ ਪ੍ਰਕਾਸ਼ ਸਿੰਘ ਜੋਧਾਂ, ਪ੍ਰਧਾਨ ਜਸਵੰਤ ਸਿੰਘ ਘੋਲੀ, ਦਲਬੀਰ ਸਿੰਘ ਆੜ੍ਹਤੀਆ ਜੋਧਾਂ, ਸਰਪੰਚ ਕੁਲਦੀਪ ਸਿੰਘ ਖੰਡੂਰ, ਚਰਨਜੀਤ ਸਿੰਘ ਚੰਨੀ ਬੀਲਾ, ਸੁਖਵਿੰਦਰ ਸਿੰਘ ਬੱਬਾ ਖੰਡੂਰ ਡਾਇਰੈਕਟਰ ਰਾਜੇਸ਼ ਅਗਰਵਾਲ, ਡਾਇਰੈਕਟਰ ਰਾਜੀਵ ਅਗਰਵਾਲ, ਸੰਜੇ ਅਗਰਵਾਲ ਡਾਇਰੈਕਟਰ ਡਾ ਧਰਮ ਪਾਲ ਸੋਨੀ, ਪੰਚ ਗੁਰਮੇਲ ਸਿੰਘ ਖੰਡੂਰ, ਮਨਦੀਪ ਸਿੰਘ ਗੁੱਜਰਵਾਲ ਆਦਿ ਹਾਜ਼ਰ ਸਨ¢