19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਲੱਜਿਆਵਤੀ ਜੈਨ ਨਰਸਿੰਗ ਇੰਸਟੀਚਿਊਟ ਜਲਾਲਦੀਵਾਲ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 22-12-2025
ਰਾਏਕੋਟ, 21 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਪ੍ਰਸਿੱਧ ਨਰਸਿੰਗ ਵਿੱਦਿਅਕ ਸੰਸਥਾ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਇੰਸਟੀਚਿਊਟ ਜਲਾਲਦੀਵਾਲ (ਰਾਏਕੋਟ) ਵਿਖੇ ਸਰਬੱਤ ਦੇ ਭਲੇ, ਕਾਲਜ ਦੀ ਚੜ੍ਹਦੀ ਕਲਾ ਤੇ ਵਿਦਿਆਰਥੀਆਂ ਦੇ ਉੱਜ਼ਵਲ ਭਵਿੱਖ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ, ਭੋਗ ਉਪਰੰਤ ਬਾਬਾ ਗੁਰਜੀਤ ਸਿੰਘ ਜਲਾਲਦੀਵਾਲ ਵਾਲਿਆਂ ਦੇ ਜੱਥੇ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਉੱਥੇ ਹੀ ਇਸ ਸਮਾਗਮ ਦੌਰਾਨ ਤਿੰਨੇ ਦਿਨ ਸਮੂਹ ਕਾਲਜ ਸਟਾਫ਼ ਤੇ ਨਰਸਿੰਗ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੇ ਸ਼ਰਧਾ-ਭਾਵਨਾ ਨਾਲ ਸੇਵਾ ਕੀਤੀ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਹਾਸਲ ਕੀਤੀਆਂ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਰਮੇਸ਼ ਜੈਨ ਨੇ ਇਸ ਧਾਰਮਿਕ ਸਮਾਗਮ ਦੀ ਸਫ਼ਲਤਾ ਲਈ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ, ਉੱਥੇ ਹੀ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਤਨ-ਮਨ ਨਾਲ ਕੀਤੀ ਗਈ ਸੇਵਾਵਾਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਡਾਇਰੈਕਟਰ ਡਾ. ਰਮੇਸ਼ ਜੈਨ ਨੇ ਤਿੰਨ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੌਰਾਨ ਪਾਠ ਕਰਨ ਵਾਲੇ ਪਾਠੀ ਸਿੰਘਾਂ ਤੇ ਕੀਰਤਨੀਏ ਜੱਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਚੇਅਰਪਰਸਨ ਹਰਵਿੰਦਰ ਕੌਰ ਧਾਲੀਵਾਲ, ਪਿ੍ੰਸੀਪਲ ਮੀਨਾ ਸ਼ਰਮਾ, ਅਮਰਵੀਰ ਕੌਰ, ਜਤਿੰਦਰ ਕੌਰ, ਜਸਕਮਲ ਕੌਰ, ਜਸਪ੍ਰੀਤ ਕੌਰ, ਸੁਖਮੀਤ ਕੌਰ, ਸੁਖਦੀਪ, ਜਸਵੀਰ ਕੌਰ, ਹਰਜਿੰਦਰ ਕੌਰ, ਤੇਜਿੰਦਰ ਕੌਰ, ਜਤਿੰਦਰ ਕੌਰ, ਅਮਰਪ੍ਰੀਤ ਕੌਰ, ਨਵਨੀਤ ਕੌਰ, ਗੁਰਚਰਨ ਸਿੰਘ, ਗੁਰਕਰਨ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਆਦਿ ਸਟਾਫ਼ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਦੀ ਖੁਸ਼ੀ 'ਚ ਪ੍ਰਸ਼ਨ-ਉੱਤਰ ਮੁਕਾਬਲੇ 4 ਨੂੰ ਅਗਲੀ ਖ਼ਬਰ ਸਰਕਾਰੀ ਸਕੂਲ ਗਿੱਦੜਵਿੰਡੀ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ
Ad Position 24