ਜਗਰਾਉਂ, 21 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਦੀ ਖੁਸ਼ੀ ਵਿਚ ਪ੍ਰਸ਼ਨ-ਉੱਤਰ ਮੁਕਾਬਲਾ ਗੁਰਦੁਆਰਾ ਗੁਰੂ ਨਾਨਕਪੁਰਾ ਸਾਹਿਬ ਮੋਰੀ ਗੇਟ ਜਗਰਾਉਂ ਵਿਖੇ 4 ਜਨਵਰੀ 2026, ਦਿਨ ਐਤਵਾਰ ਨੂੰ ਸਵੇਰੇ 11:30 ਤੋਂ ਦੁਪਹਿਰ 1:30 ਵਜੇ ਤੱਕ ਕਰਵਾਏ ਜਾਣਗੇ | ਇਹ ਮੁਕਾਬਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ | ਗੁਰਦੁਆਰਾ ਪ੍ਰਧਾਨ ਪਿ੍ੰ: ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਤਿੰਨ ਵਰਗ ਦੇ ਸਿੱਖਿਆਰਥੀ ਭਾਗ ਲੈ ਸਕਣਗੇ | ਪਹਿਲੇ ਵਰਗ ਵਿਚ ਪੰਜਵੀਂ ਜਮਾਤ, ਦੂਸਰੇ ਵਰਗ ਵਿਚ 6ਵੀਂ ਤੋਂ 12ਵੀਂ ਜਮਾਤ ਅਤੇ ਤੀਸਰੇ ਵਰਗ ਵਿਚ 12ਵੀਂ ਜਮਾਤ ਤੋਂ ਉੱਪਰ ਸਰਬ ਸੰਗਤ ਭਾਗ ਲੈ ਸਕੇਗੀ | ਉਨ੍ਹਾਂ ਦੱਸਿਆ ਕਿ ਜੇਤੂ ਪ੍ਰੀਖਿਆਰਥੀ ਨੂੰ ਪ੍ਰਬੰਧਕਾਂ ਦਿਲ-ਖਿੱਚਵੇਂ ਇਨਾਮ ਦਿੱਤੇ ਜਾਣਗੇ |