19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਫ਼ਰ-ਏ-ਸ਼ਹਾਦਤ ਦੇ ਸ਼ਹੀਦਾਂ ਨੂੰ ਸਮਰਪਿਤ 'ਗੁਰਮਤਿ ਚੇਤਨਾ ਮਾਰਚ' 23 ਨੂੰ

Ad Position 21
No active advertisement
ਅਜੀਤ ਡੈਸਕ 22-12-2025
ਰਾਏਕੋਟ, 21 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਲੋਂ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕੌਰ ਅਤੇ ਸਫ਼ਰ-ਏ-ਸ਼ਹਾਦਤ ਦੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ 'ਗੁਰਮਤਿ ਚੇਤਨਾ ਮਾਰਚ' ਮਿਤੀ 23 ਦਸੰਬਰ 2025 ਨੂੰ ਕੱਢਿਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸ੍ਰੀਮਤੀ ਡਿੰਪਲ ਢਿੱਲੋਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ੍ਹ (ਪਟਿਆਲਾ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਸਾਲ ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਵਲੋਂ ਗੁਰਮਤਿ ਚੇਤਨਾ ਮਾਰਚ ਕੱਢੇ ਜਾਂਦੇ ਹਨ | ਇਸ ਵਾਰ 23 ਦਸੰਬਰ ਨੂੰ ਗੁਰਮਤਿ ਚੇਤਨਾ ਮਾਰਚ ਉਪਰੋਕਤ ਸੰਸਥਾ ਤੋਂ ਸਵੇਰੇ 10 ਵਜੇ ਰਵਾਨਾ ਹੋਵੇਗਾ | ਮਾਰਚ ਰਾਏਕੋਟ ਸ਼ਹਿਰ ਵਿਚੋਂ ਹੁੰਦਾ ਹੋਇਆ ਪਿੰਡ ਬੁਰਜ ਲਿੱਟਾਂ, ਹਲਵਾਰਾ ਅਤੇ ਨੂਰਪੁਰਾ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਸਕੂਲ ਪੁੱਜ ਕੇ ਸਮਾਪਤ ਹੋਵੇਗਾ | ਇਸ ਚੇਤਨਾ ਮਾਰਚ ਵਿਚ ਵਿਦਿਆਰਥੀਆਂ ਵਲੋਂ ਵੱਖ-ਵੱਖ ਨਗਰਾਂ ਵਿਚ ਲਗਾਏ ਪੜ੍ਹਾਵਾਂ ਦੌਰਾਨ ਕਵੀਸ਼ਰੀਆਂ, ਢਾਡੀ ਵਾਰਾਂ ਅਤੇ ਇਤਿਹਾਸਿਕ ਨਾਟਕ 'ਮੋਤੀ ਰਾਮ ਮਹਿਰਾ ਜੀ' ਦੀ ਪੇਸ਼ਕਾਰੀ ਕੀਤੀ ਜਾਵੇਗੀ | ਇਸ ਸਬੰਧੀ ਸੰਸਥਾ ਵੱਲੋਂ ਵੱਖ-ਵੱਖ ਨਗਰਾਂ ਦੇ ਪੰਚਾਂ-ਸਰਪੰਚਾਂ ਅਤੇ ਗੁਰੂਘਰ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਸੰਪਰਕ ਕਰਕੇ ਉਚੇਚੇ ਪ੍ਰਬੰਧ ਕਰਨ ਲਈ ਬੇਨਤੀ ਕੀਤੀ ਗਈ ਹੈ | ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਉਪਰੋਕਤ 'ਗੁਰਮਤਿ ਚੇਤਨਾ ਮਾਰਚ' ਵਿਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪਾਹਵਾ ਹਸਪਤਾਲ ਹੰਬੜਾਂ ਵਿਖੇ ਕਿ੍ਸਮਸ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਦੀ ਖੁਸ਼ੀ 'ਚ ਪ੍ਰਸ਼ਨ-ਉੱਤਰ ਮੁਕਾਬਲੇ 4 ਨੂੰ
Ad Position 24