ਹੰਬੜਾਂ, 21 ਦਸੰਬਰ (ਹਰਵਿੰਦਰ ਸਿੰਘ ਮੱਕੜ)-ਸੀ.ਐੱਮ.ਸੀ. ਹਸਪਤਾਲ ਦੀ ਬ੍ਰਾਂਚ ਮਾਤਾ ਕੌਸ਼ੱਲਿਆ ਦੇਵੀ ਪਾਹਵਾ ਚੈਰੀਟੇਬਲ ਹਸਪਤਾਲ ਹੰਬੜਾਂ ਵਿਖੇ ਕਿ੍ਸ਼ਮਿਸ ਨੂੰ ਸਮਰਪਿਤ ਪਵਿੱਤਰ ਦਿਹਾੜਾ ਮਨਾਉਣ ਸਮੇਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਡਾਇਰੈਕਟਰ ਡਾ. ਵਿਲੀਅਮ ਭੱਟੀ ਮੈਡੀਕਲ ਸੁਪਰਡੈਂਟ, ਉਂਕਾਰ ਸਿੰਘ ਪਾਹਵਾ ਡਾਇਰੈਕਟਰ ਏਵਨ ਸਾਈਕਲ ਲਿਮਿਟਿਡ, ਮੈਡਮ ਜੈਸਮੀਨ ਕੌਰ ਪਾਹਵਾ, ਡਾ. ਗੁਰਸ਼ਾਨ ਸਿੰਘ ਗਿੱਲ, ਡਾ. ਗਜ਼ਲ (ਐੱਮ.ਓ.), ਸਰਪੰਚ ਚਰਨ ਸਿੰਘ ਗੁਰੂ, ਡਾਇਰੈਕਟਰ ਮਨਜੀਤ ਸਿੰਘ ਹੰਬੜਾਂ, ਮਨੋਜ ਠਾਕੁਰ, ਅਰੁਣ ਮਲਿਕ ਸ਼ਾਮਿਲ ਹੋਏ ਤੇ ਉਨ੍ਹਾਂ ਦਾ ਸਟਾਫ਼ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਪਾਸਟਰ ਵਲੋਂ ਪਵਿੱਤਰ ਬਾਈਬਲ ਵਿਚੋਂ ਪ੍ਰਵਚਨ ਪੜ੍ਹ ਕੇ ਸਾਰਿਆਂ ਨਾਲ ਸਾਂਝੇ ਕੀਤੇ ਗਏ ਤੇ ਸੁੱਖ ਸ਼ਾਂਤੀ ਲਈ ਪ੍ਰਾਥਨਾ ਕੀਤੀ ਗਈ | ਇਸ ਸਮੇਂ ਡਾ. ਐਲਿਨ ਜੋਸਫ, ਡਾ. ਸੰਦੀਪ ਸੈਣੀ, ਡਾ. ਅਸੂਸਾ, ਡਾ. ਮਮਤਾ ਸਿੰਗਲਾ, ਡਾ. ਸ਼ੈਰੁਨ ਮਨੋਚਾ, ਡਾ: ਟੀ.ਐੱਸ. ਜ਼ੁਲਕਾ, ਡਾ. ਅਰੂਸ਼, ਰੈਵਰੇਂਟ ਨਿਤਿਨ, ਪੰਚ ਗੁਰਚਰਨ ਸਿੰਘ ਬਾਠ, ਪੰਚ ਖੁਸ਼ਦੀਪ ਸਿੰਘ, ਪੰਚ ਹਰਜਿੰਦਰ ਸਿੰਘ, ਪੰਚ ਕੁਲਵਿੰਦਰ ਸਿੰਘ ਸਹੋਤਾ, ਕੈਪਟਨ ਫਤਿਹ ਸਿੰਘ ਹਾਂਸ, ਮੈਨੇਜਰ ਜ਼ੋਰਾਵਰ ਸਿੰਘ, ਮਾ. ਸੁਖਦੀਪ ਸਿੰਘ, ਮਾ. ਸਤਨਾਮ ਸਿੰਘ, ਪ੍ਰਧਾਨ ਸ਼ਰਨਜੀਤ ਸਿੰਘ ਸਾਹਨੀ, ਭੁਪਿੰਦਰ ਸਿੰਘ ਮਠਾੜੂ, ਗਿਆਨੀ ਹਰਦੀਪ ਸਿੰਘ ਢਿਡਾਲ, ਮਨਜੀਤ ਸਿੰਘ ਘਮਣੇਵਾਲ, ਹੇਮ ਰਾਜ ਸ਼ਰਮਾ, ਅਸ਼ੋਕ ਕੁਮਾਰ ਗੁਪਤਾ, ਹਰਿੰਦਰ ਸਿੰਘ ਨੂਰਪੁਰ, ਰਜਿੰਦਰ ਸਿੰਘ ਨੂਰਪੁਰ, ਨੀਰਜ ਕੁਮਾਰ ਆਦਿ ਵੀ ਮੁੱਖ ਤੌਰ 'ਤੇ ਹਾਜ਼ਰ ਸਨ | ਇਸ ਦੌਰਾਨ ਸਮੂਹ ਪਾਹਵਾ ਹਸਪਤਾਲ ਸਟਾਫ਼ ਵਲੋਂ ਇਸ ਸਮਾਗਮ ਲਈ ਆਪਣਾ-ਆਪਣਾ ਵਡਮੁੱਲਾ ਯੋਗਦਾਨ ਪਾਇਆ ਗਿਆ |