ਹੰਬੜਾਂ, 21 ਦਸੰਬਰ (ਹਰਵਿੰਦਰ ਸਿੰਘ ਮੱਕੜ)-ਸਮਾਜ ਭਲਾਈ ਸੰਸਥਾ ਹੰਬੜਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਲਈ ਸ਼ਗਨ ਦੇ ਤੌਰ 'ਤੇ 11 ਹਜ਼ਾਰ ਰੁਪਏ ਦਿੱਤੇ ਜਾਂਦੇੇ ਹਨ ਤੇ ਹੋਰ ਵੀ ਲੋਕ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹਕੇ ਯੋਗਦਾਨ ਪਾੲਆ ਜਾ ਰਿਹਾ ਹੈ | ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸਾਹਨੀ, ਸਰਪੰਚ ਚਰਨ ਸਿੰਘ ਗੁਰੂ, ਪੰਚ ਗੁਰਚਰਨ ਸਿੰਘ ਬਾਠ, ਦਵਿੰਦਰ ਲਵਲੀ ਸ਼ਰਮਾ, ਭੁਪਿੰਦਰ ਸਿੰਘ ਮਠਾੜੂ ਨੇ ਦੱਸਿਆ ਕਿ ਇਕ ਲੋੜਵੰਦ ਪਰਿਵਾਰ ਦੇ ਲੜਕੇ ਦੇ ਪੈਰ ਟਰਾਲੀ ਹੇਠਾਂ ਆ ਗਏ ਸਨ, ਜਿਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ | ਲੋੜਵੰਦ ਪਰਿਵਾਰ ਵਲੋਂ ਸੰਸਥਾ ਤੱਕ ਪਹੁੰਚ ਕੀਤੀ ਗਈ ਤੇ ਹੁਣ ਸੰਸਥਾ ਵਲੋਂ ਲੜਕੇ ਦੇ ਇਲਾਜ ਲਈ 10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ ਹੈ | ਇਸ ਸਮੇਂ ਪ੍ਰਮੋਦ ਕੁਮਾਰ ਰਾਜੂ, ਸੰਜੀਵ ਕੁਮਾਰ, ਬੱਗਾ ਖਾਨ ਬੀਜਾਂ ਵਾਲੇ, ਪੰਚ ਸੁਖਜੀਤ ਸਿੰਘ, ਬਾਬਾ ਕਲਾਥ ਹਾਊਸ ਵਾਲੇ, ਬਲਵਿੰਦਰ ਸਿੰਘ, ਦਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ |