ਜੋਧਾਂ, 21 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ), ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿਚ 41ਵਾਂ ਸ਼ਹੀਦੀ ਜੋੜ ਮੇਲਾ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਜੀ ਦੇ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਭਾਈ ਕਾ ਡੇਰਾ ਸਾਹਿਬ ਗੁੱਜਰਵਾਲ ਵਿਖੇ ਕਰਵਾਇਆ ਜਾ ਰਿਹਾ ਹੈ ¢ ਇਸ ਦੇ ਸੰਬੰਧ ਵਿਚ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਵਲੋਂ ਕੌਮੀ ਪ੍ਰਧਾਨ ਪ੍ਰੇਮ ਸਿੰਘ ਭੰਗੂ ਅਤੇ ਚੇਅਰਮੈਨ ਜਥੇਦਾਰ ਜਗਰੂਪ ਸਿੰਘ ਦੀ ਦੇਖ-ਰੇਖ ਹੇਠ ਪਿੰਡ ਗੁੱਜਰਵਾਲ ਤੋਂ ਸ੍ਰੀ ਆਲਮਗੀਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਭਾਈ ਕਾ ਡੇਰਾ ਸਾਹਿਬ ਗੁੱਜਰਵਾਲ ਤੋਂ ਆਰੰਭ ਹੋ ਕੇ ਪਿੰਡ ਲੋਹਗੜ੍ਹ, ਮਹਿਮਾ ਸਿੰਘ ਵਾਲਾ, ਨਾਰੰਗਵਾਲ, ਆਸੀ ਕਲਾਂ, ਕਿਲ੍ਹਾ ਰਾਏਪੁਰ, ਸਾਇਆਂ ਕਲਾਂ, ਕੈਡ ਆਦਿ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਵਿਖੇ ਸੰਪੂਰਨ ਹੋਇਆ¢ ਸੰਤ ਤੇਜਿੰਦਰ ਸਿੰਘ ਰਾਜਗੜ੍ਹ ਅਤੇ ਢਾਡੀ ਬਲਵੰਤ ਸਿੰਘ ਪਮਾਲ ਦੇ ਜਥੇ ਨੇ ਸੰਗਤਾਂ ਨੂੰ ਵੱਖ-ਵੱਖ ਪੜਾਵਾਂ ਤੇ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ¢ ਵੱਖ-ਵੱਖ ਪਿੰਡਾਂ ਅੰਦਰ ਸੰਗਤ ਵਲੋਂ ਨਗਰ ਕੀਰਤਨ ਦਾ ਜਿੱਥੇ ਜ਼ੋਰਦਾਰ ਸਵਾਗਤ ਕੀਤਾ ਗਿਆ, ਉਥੇ ਸੰਗਤ ਲਈ ਲੰਗਰ ਲਗਾਏ ਗਏ¢ ਜਥੇਦਾਰ ਜਗਰੂਪ ਸਿੰਘ ਅਤੇ ਬੂਟਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੱਲ੍ਹ ਮਿਤੀ 22 ਦਸੰਬਰ ਨੂੰ ਰਾਗੀ ਢਾਡੀ ਦਰਬਾਰ ਸਜਾਇਆ ਜਾਵੇਗਾ¢ ਇਸ ਮੌਕੇ ਪ੍ਰਧਾਨ ਪ੍ਰੇਮ ਸਿੰਘ ਭੰਗੂ, ਸੰਤ ਸ਼ਮਸ਼ੇਰ ਸਿੰਘ ਜਗੇੜਾ, ਸਰਪੰਚ ਹਰਦੀਪ ਸਿੰਘ ਗਰੇਵਾਲ, ਜਸਵਿੰਦਰ ਸਿੰਘ ਗਰੇਵਾਲ ਸਾਬਕਾ ਸਰਪੰਚ, ਰਣਜੀਤ ਸਿੰਘ, ਚੇਅਰਮੈਨ ਗੁਰਦੀਪ ਸਿੰਘ, ਬੂਟਾ ਸਿੰਘ ਧਾਲੀਵਾਲ, ਬਾਬਾ ਖੁਸ਼ਕਿਸਮਤ ਸਿੰਘ, ਹਰਮਨ ਧਾਲੀਵਾਲ, ਰਣਧੀਰ ਸਿੰਘ ਕਾਕਾ, ਗੁਰਦੀਪ ਸਿੰਘ ਧਾਲੀਵਾਲ, ਅਵਤਾਰ ਸਿੰਘ ਤਾਰੀ, ਲਾਲੀ ਟੇਲਰ, ਪਾਲ ਸਿੰਘ ਧਾਲੀਵਾਲ, ਹਰਪਾਲ ਸਿੰਘ ਹੈਪੀ, ਮਨਦੀਪ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਮੈਨੇਜਰ ਜਗਦੀਸ਼ ਸਿੰਘ ਪਟਿਆਲਾ, ਹੈੱਡ ਗ੍ਰੰਥੀ ਗੁਰਜੀਤ ਸਿੰਘ, ਪਰਮਿੰਦਰ ਸਿੰਘ ਮਾਜਰੀ, ਜਗਰੂਪ ਸਿੰਘ, ਰਾਗੀ ਨਿਰਮਲ ਸਿੰਘ, ਗੌਰਵ ਗੁੱਜਰਵਾਲ, ਰਣਧੀਰ ਸਿੰਘ ਭੋਲਾ, ਇੰਦਰਜੀਤ ਸਿੰਘ ਇੰਦੀ, ਡਾ. ਗੁਰਕੀਰਤ ਸਿੰਘ ਗੁੱਜਰਵਾਲ, ਦਰਸ਼ਨ ਸਿੰਘ ਕਿਲ੍ਹਾ ਰਾਏਪੁਰ, ਸਰਪੰਚ ਹਾਕਮ ਸਿੰਘ, ਠੇਕੇਦਾਰ ਕੁਲਵੰਤ ਸਿੰਘ, ਜਗਦੇਵ ਸਿੰਘ ਗੁੱਜਰਵਾਲ, ਮਨਦੀਪ ਸਿੰਘ, ਗੁਰਕਿ੍ਪਾਲ ਸਿੰਘ ਕਾਕਾ, ਸਤਨਾਮ ਸਿੰਘ ਬਬਲੂ, ਭਾਈ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ¢