18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬੱਚਿਆਂ ਦੇ ਸਰਬਪੱਖੀ ਵਿਕਾਸ ਤੇ ਸਕੂਲਾਂ ਦੀ ਤਰੱਕੀ 'ਚ ਮਾਪਿਆਂ ਦਾ ਅਹਿਮ ਸਹਿਯੋਗ-ਸੰਧੂ/ਬਾਸੀਆਂ

Ad Position 21
No active advertisement
ਅਜੀਤ ਡੈਸਕ 22-12-2025
ਹੰਬੜਾਂ, 21 ਦਸੰਬਰ (ਮੇਜਰ ਹੰਬੜਾਂ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ 'ਮਾਪਿਆਂ ਦੀ ਭਾਗੀਦਾਰੀ ਟ੍ਰੇਨਿੰਗ' ਦੇ ਸਿਰਲੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ-ਅਬਾਦ ਬਲਾਕ ਸਿੱਧਵਾਂ ਬੇਟ-2 ਵਿਖੇ ਮੈਗਾ ਪੀ.ਟੀ.ਐੱਮ ਸਕੂਲ ਮੁੱਖ ਅਧਿਆਪਕ ਬਲਵੀਰ ਸਿੰਘ ਬਾਸੀਆਂ ਦੀ ਅਗਵਾਈ ਵਿਚ ਕਰਵਾਈ ਗਈ, ਜਿਸ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮਨਜੀਤ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਕੂਲ ਮੁੱਖ ਅਧਿਆਪਕ ਤੇ ਬਲਾਕ ਰਿਸੋਰਸ ਕੋਆਰਡੀਨੇਟਰ ਬਲਵੀਰ ਸਿੰਘ ਬਾਸੀਆਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮਨਜੀਤ ਸਿੰਘ ਸੰਧੂ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਕੂਲਾਂ ਦੀ ਤਰੱਕੀ ਵਿਚ ਮਾਪਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਦੁਆਰਾ ਸਕੂਲਾਂ ਦਾ ਕਾਇਆ ਕਲਪ ਕੀਤਾ ਗਿਆ ਹੈ | ਅੱਜ ਸਰਕਾਰੀ ਸਕੂਲਾਂ ਦੇ ਬੱਚੇ ਜੇ.ਈ.ਈ. ਤੇ ਨੀਟ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ 'ਚ ਭਾਗ ਲੈ ਕੇ ਆਈ.ਆਈ.ਟੀ. ਸੈਕਟਰ ਅਤੇ ਮੈਡੀਕਲ ਸੈਕਟਰ ਵਿਚ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਦੇ 261 ਤੋਂ ਵੱਧ ਬੱਚੇ ਆਈ.ਆਈ.ਟੀ. ਸੈਕਟਰ ਵਿਚ ਅਤੇ 847 ਬੱਚਿਆਂ ਨੇ ਐੱਮ.ਬੀ.ਬੀ.ਐੱਸ ਦੇ ਕੋਰਸਾਂ ਵਿਚ ਦਾਖ਼ਲਾ ਲਿਆ | ਇਸ ਮੌਕੇ ਵਿਭਾਗ ਵਲੋਂ ਭੇਜੇ ਗਏ ਪੈਂਫਲਿਟ ਵੀ ਵੰਡੇ ਗਏ ਤੇ ਪਿਛਲੇ ਸਮੇਂ ਦੌਰਾਨ ਸਕੂਲ ਨੂੰ ਸਹਿਯੋਗ ਦੇਣ ਵਾਲੇ ਮਾਪਿਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮੈਡਮ ਜਸਵਿੰਦਰ ਕੌਰ ਗਿੱਲ, ਅਧਿਆਪਕ ਅਸ਼ੋਕ ਕੁਮਾਰ, ਬਲਾਕ ਕੋਆਰਡੀਨੇਟਰ ਦੇਵਿੰਦਰ ਸਿੰਘ ਮਾਣੀਏਵਾਲ, ਐੱਸ.ਐੱਮ.ਸੀ ਚੇਅਰਮੈਨ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚ, ਗੁਰਦੀਪ ਸਿੰਘ, ਪਰਮਜੀਤ ਸਿੰਘ, ਰਛਪਾਲ ਸਿੰਘ ਉਪ-ਚੇਅਰਮੈਨ, ਬਲਜਿੰਦਰ ਸਿੰਘ, ਹਰਵਿੰਦਰ ਕੌਰ, ਪਾਲ ਕੌਰ, ਗੁਰਮੀਤ ਕੌਰ, ਜੋਗਿੰਦਰ ਕੌਰ, ਸੁਮਨ ਕੌਰ, ਸਾਬਕਾ ਚੇਅਰਮੈਨ ਐੱਸ ਐੱਮ ਸੀ ਗੁਰਦਿਆਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮੁਕਾਬਲੇ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ 'ਚ ਜਿੱਤ ਮਗਰੋਂ ਭੂੰਦੜੀ ਪਹੁੰਚੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਸ਼ਾਨਦਾਰ ਸਨ...
Ad Position 24