18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮੁਕਾਬਲੇ

Ad Position 21
No active advertisement
ਅਜੀਤ ਡੈਸਕ 22-12-2025
ਰਾਏਕੋਟ, 21 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ 'ਤੇ ਅਧਾਰਿਤ 'ਲੇਖ ਲਿਖਣ ਮੁਕਾਬਲੇ' ਕਰਵਾਏ ਗਏ | ਇਹ ਮੁਕਾਬਲੇ ਪਿ੍ੰਸੀਪਲ ਮੈਡਮ ਪੂਨਮ.ਕੇ. ਸਿੱਧੂ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਕਰਵਾਏ | ਇਸ ਮੌਕੇ ਵਿਦਿਆਰਥੀਆਂ ਨੂੰ ਦੋ ਗਰੁੱਪਾਂ ਵਿਚ ਵੰਡ ਕੇ ਮੁਕਾਬਲੇ ਕਰਵਾਏ, ਜਿਸ ਤਹਿਤ ਪਹਿਲੇ ਗਰੁੱਪ ਵਿਚ ਤੀਜੀ ਤੋਂ ਪੰਜਵੀਂ ਕਲਾਸ ਅਤੇ ਦੂਸਰੇ ਗਰੁੱਪ ਵਿਚ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਦੂਸਰੇ ਗਰੁੱਪ ਦੇ ਮੁਕਾਬਲੇ ਵਿਚੋਂ ਅੱਠਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਨੇ ਪਹਿਲਾ ਸਥਾਨ, ਸੁਖਮਨਜੋਤ ਸਿੰਘ ਜਮਾਤ ਸੱਤਵੀਂ ਨੇ ਦੂਜਾ, ਗੁਰਜੋਤ ਸਿੰਘ ਕਲਾਸ ਛੇਵੀਂ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਪਹਿਲੇ ਗਰੁੱਪ ਵਿਚੋਂ ਵਿਦਿਆਰਥਣ ਸ਼ੁੱਭਰੀਤ ਕੌਰ ਜਮਾਤ ਪੰਜਵੀਂ ਨੇ ਪਹਿਲਾਂ ਸਥਾਨ, ਸਹਿਜਪ੍ਰੀਤ ਕੌਰ ਜਮਾਤ ਚੌਥੀ ਨੇ ਦੂਜਾ ਅਤੇ ਗੁਰਕਮਲਪ੍ਰੀਤ ਕੌਰ ਜਮਾਤ ਤੀਜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇੰਨ੍ਹਾਂ ਮੁਕਾਬਲਿਆਂ 'ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਦੇ ਸੁਪਰਵਾਈਜ਼ਰ ਅਵਤਾਰ ਸਿੰਘ ਚੀਮਾ, ਸੀਨੀਅਰ ਮੈਂਬਰ ਸ਼ੇਰ ਸਿੰਘ ਹੰਸਰਾ ਤੇ ਪਿ੍ੰਸੀਪਲ ਪੂਨਮ.ਕੇ. ਸਿੱਧੂ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਪੂਨਮ.ਕੇ. ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਰ ਸਾਹਿਬਜ਼ਾਦਿਆਂ ਸਬੰਧੀ ਵਿਦਿਆਰਥੀਆਂ ਦੇ ਲੇਖ-ਲਿਖਣ ਮੁਕਾਬਲੇ ਕਰਵਾਏ ਗਏ | ਇਸ ਉਪਰਾਲੇ 'ਤੇ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰੱਸਟ ਕਮਾਲਪੁਰਾ ਦੇ ਪ੍ਰਧਾਨ ਬਲਜਿੰਦਰ ਸਿੰਘ ਹੰਸਰਾ, ਮੀਤ ਪ੍ਰਧਾਨ ਅਮਰਜੀਤ ਸਿੰਘ ਹੰਸਰਾ, ਸਕੱਤਰ ਮਲਕੀਅਤ ਸਿੰਘ ਰਾਜਲ ਅਤੇ ਮੈਂਬਰ ਦਰਸ਼ਨ ਸਿੰਘ ਹੰਸਰਾ ਵਲੋਂ ਸ਼ਲਾਘਾ ਕੀਤੀ ਗਈ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਿਟਾ: ਸੈਂਟਰ ਹੈੱਡ ਟੀਚਰ ਮਲਕੀਅਤ ਕੌਰ ਤਲਵੰਡੀ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਬੱਚਿਆਂ ਦੇ ਸਰਬਪੱਖੀ ਵਿਕਾਸ ਤੇ ਸਕੂਲਾਂ ਦੀ ਤਰੱਕੀ 'ਚ ਮਾਪਿਆਂ ਦਾ ਅਹਿਮ ਸਹਿਯੋਗ-ਸੰਧੂ/ਬਾਸੀਆਂ
Ad Position 24