ਰਾਏਕੋਟ, 21 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਡਾ. ਅਮਨਦੀਪ ਸਿੰਘ ਦੀ ਪੂਜ਼ਨੀਕ ਮਾਤਾ ਤੇ ਡਾ. ਅੰਮਿ੍ਤਪਾਲ ਕੌਰ ਦੀ ਸੱਸ ਮਾਤਾ ਅਤੇ ਗੁਰਦੇਵ ਸਿੰਘ ਤਲਵੰਡੀ (ਸਾਬਕਾ ਵਿਕਾਸ ਅਫ਼ਸਰ ਐੱਲ.ਆਈ.ਸੀ ਅਤੇ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕੀ ਕਮੇਟੀ ਤਲਵੰਡੀ ਰਾਏ) ਦੀ ਧਰਮਪਤਨੀ ਰਿਟਾ: ਸੈਂਟਰ ਹੈੱਡ ਟੀਚਰ ਮਲਕੀਅਤ ਕੌਰ, ਜੋ ਪਿਛਲੇ ਦਿਨੀਂ ਅਚਾਨਕ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਜਿਨ੍ਹਾਂ ਦੇ ਨਮਿੱਤ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਦੇ ਹਜ਼ੂਰੀ ਰਾਗੀ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਸੁਖਪਾਲ ਸਿੰਘ ਗੋਂਦਵਾਲ ਦਫ਼ਤਰ ਇੰਚਾਰਜ ਸੰਸਦ ਡਾ. ਅਮਰ ਸਿੰਘ, ਕੇ.ਕੇ ਸ਼ਰਮਾ ਵਲੋਂ ਮਲਕੀਅਤ ਕੌਰ ਤਲਵੰਡੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਉਹ ਨੇਕ ਸੁਭਾਅ ਦੀ ਮਾਲਕਣ ਸਨ, ਜਿਨ੍ਹਾਂ ਨੇ ਜਿੱਥੇ ਆਪਣੇ ਪਰਿਵਾਰ ਦੀ ਤਰੱਕੀ ਵਿੱਚ ਅਥਾਹ ਯੋਗਦਾਨ ਪਾਇਆ, ਉੱਥੇ ਹੀ ਆਪਣੇ ਅਧਿਆਪਕ ਕਿੱਤੇ ਰਾਹੀਂ ਲੋਕਾਂ ਨੂੰ ਜੀਵਨ ਜਿਉਣ ਦੀ ਜਾਂਚ ਸਿਖਾਈ | ਉਨ੍ਹਾਂ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਅਧਿਆਪਕ ਵਰਗ ਲਈ ਵੀ ਉਨ੍ਹਾਂ ਦਾ ਵਿਛੋੜਾ ਅਸਹਿ ਹੈ | ਇਸ ਸਮੇਂ ਸਟੇਜ਼ ਸਕੱਤਰ ਦੀ ਸੇਵਾ ਮਾ. ਰਾਜਮਿੰਦਰਪਾਲ ਸਿੰਘ ਤਲਵੰਡੀ ਵਲੋਂ ਨਿਭਾਈ ਗਈ | ਇਸ ਮੌਕੇ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਟਰੱਕ ਯੂਨੀਅਨ ਰਾਏਕੋਟ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਵਲੋਂ ਵੀ ਹਾਜ਼ਰੀ ਲਗਵਾਈ ਗਈ | ਇਸ ਮੌਕੇ ਰੋਟਰੀ ਕਲੱਬ ਰਾਏਕੋਟ, ਲਾਇਨਜ਼ ਕਲੱਬ, ਜੇ.ਸੀ.ਆਈ ਕਲੱਬ, ਸਿੱਖਿਆ ਵਿਭਾਗ ਪੰਜਾਬ, ਸਿਹਤ ਵਿਭਾਗ ਪੰਜਾਬ, ਭਾਰਤੀ ਜੀਵਨ ਬੀਮਾ ਨਿਗਮ, ਆਲ ਇੰਡੀਆ ਇੰਸੋਰੈਂਸ਼ ਪੈਨਸ਼ਨਰਜ਼ ਐਸੋਸੀਏਸ਼ਨ ਡਿਵੀਜ਼ਨ ਲੁਧਿਆਣਾ, ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ, ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਤਲਵੰਡੀ ਰਾਏ, ਸਾਹਿਤ ਸਭਾ ਰਾਏਕੋਟ, ਗੁਰਦੁਆਰਾ ਗੰਗਾ ਸਾਗਰ ਸਾਹਿਬ ਤਲਵੰਡੀ ਰਾਏ, ਗੁਰੂ ਰਵਿਦਾਸ ਭਗਤ ਪ੍ਰਬੰਧਕ ਕਮੇਟੀ ਜਗਰਾਉਂ ਰੋਡ ਰਾਏਕੋਟ ਆਦਿ ਵਲੋਂ ਸੋਗ ਸੰਦੇਸ਼ ਭੇਜੇ ਗਏ | ਇਸ ਮੌਕੇ ਮਲਕੀਅਤ ਕੌਰ ਦੀ ਯਾਦ 'ਚ ਪਰਿਵਾਰ ਵਲੋਂ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਰਾਸ਼ੀ ਭੇਟ ਕੀਤੀ | ਇਸ ਮੌਕੇ ਸੇਵਾਮੁਕਤ ਜੱਜ ਸਾਹਿਬਾਨ ਜਸਵਿੰਦਰ ਸਿੰਘ ਬੱਲ ਮੁਹਾਲੀ, ਧੀ ਰਮਨਦੀਪ ਕੌਰ, ਜਵਾਈ ਰਵਿੰਦਰ ਸਿੰਘ ਕੈਨੇਡਾ, ਧੀ ਸੁਮਨਦੀਪ ਕੌਰ, ਜਵਾਈ ਰਵਿੰਦਰ ਸਿੰਘ ਯੂ.ਕੇ., ਜਗਤਾਰ ਸਿੰਘ ਤਾਰਾ ਤਲਵੰਡੀ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ ਰਾਏ, ਡਾਇਰੈਕਟਰ ਗੁਰਪ੍ਰੀਤ ਸਿੰਘ ਤਲਵੰਡੀ, ਨੰਬਰਦਾਰ ਬੂਟਾ ਸਿੰਘ ਤਲਵੰਡੀ, ਸਰਪੰਚ ਕਰਮਜੀਤ ਕੌਰ ਤਲਵੰਡੀ, ਰੋਟਰੀ ਕਲੱਬ ਰਾਏਕੋਟ ਦੇ ਚੇਅਰਮੈਨ ਅਤਰ ਸਿੰਘ ਚੱਢਾ, ਕਲੱਬ ਪ੍ਰਧਾਨ ਡਾ.ਇੰਦਰਜੀਤ ਸਿੰਘ ਤਲਵੰਡੀ, ਹਰਮਿੰਦਰ ਸਿੰਘ ਰਾਣਾ ਛੱਜਾਵਾਲ, ਨਰੈਣ ਦੱਤ ਕੌਸ਼ਿਕ, ਤਲਵਿੰਦਰ ਸਿੰਘ ਜੱਸਲ, ਡਾ. ਤਲਵਿੰਦਰ ਸਿੰਘ ਗਰੇਵਾਲ, ਡਾ. ਅਵਤਾਰ ਸਿੰਘ, ਹਾਕਮ ਸਿੰਘ ਧਾਲੀਵਾਲ, ਲਛਮਣ ਸਿੰਘ, ਜਗਜੀਤ ਸਿੰਘ ਬਰਾੜ ਕਾਲਸਾਂ, ਸੰਤੋਸ਼ ਖੁਰਾਣਾ, ਮੈਨੇਜਰ ਸੰਤਰਾਮ ਸਿੰਘ, ਮਾ. ਜਗਦੀਪ ਸਿੰਘ, ਮਾ. ਕਮਿੱਕਰ ਸਿੰਘ, ਇੰਸਪੈਕਟਰ ਦਰਸ਼ਨ ਸਿੰਘ ਤਲਵੰਡੀ, ਹਰਦਿਆਲ ਸਿੰਘ ਢਿੱਲੋਂ, ਜਸਮੇਲ ਸਿੰਘ ਪੁਰਬਾ, ਸ਼ਿੰਦਰਪਾਲ ਸਿੰਘ ਢਿੱਲੋਂ, ਪੰਚ ਬੂਟਾ ਸਿੰਘ ਤਲਵੰਡੀ, ਜਗਦੀਸ਼ ਸਿੰਘ ਸੁਧਾਰੀਆ, ਕੌਂਸਲਰ ਗੁਰਜੰਟ ਸਿੰਘ, ਪਿ੍ੰਸੀਪਲ ਕਰਮਜੀਤ ਸਿੰਘ, ਪ੍ਰਧਾਨ ਅਵਤਾਰ ਸਿੰਘ ਚੀਮਾ, ਪ੍ਰਧਾਨ ਤਰਨਜੀਤ ਸਿੰਘ ਬਿੱਟੂ ਤਲਵੰਡੀ, ਕਾਮਰੇਡ ਰਣਧੀਰ ਸਿੰਘ ਢੇਸੀ, ਮਾ. ਪ੍ਰੀਤਮ ਸਿੰਘ ਬਰ੍ਹਮੀ, ਹਰਸ਼ਮਿੰਦਰ ਸਿੰਘ ਰਾਜ ਆਂਡਲੂ, ਕਾਨੂੰਨਗੋ ਭੂਸ਼ਣ ਕੁਮਾਰ, ਗੁਲਾਬ ਸਿੰਘ, ਪਿਆਰਾ ਸਿੰਘ ਤਲਵੰਡੀ, ਬਲਵੰਤ ਸਿੰਘ ਮੁਹਾਲੀ, ਮਾ. ਜੰਗਪਾਲ ਸਿੰਘ, ਮਾ. ਮਿਲਾਪ ਸਿੰਘ ਬੁਰਜ ਹਰੀ ਸਿੰਘ, ਐਡਵੋਕੇਟ ਹਰਕੀਰਤ ਸਿੰਘ ਤਲਵੰਡੀ, ਡਾ. ਸ਼ਿਵ ਸ਼ੰਕਰ ਪੰਜ ਗਰਾਈਾ, ਹਰਭਜਨ ਸਿੰਘ ਪਰਮਾਰ, ਗਿਆਨੀ ਜੁਗਰਾਜ ਸਿੰਘ ਤਲਵੰਡੀ, ਡਾ. ਨਰਿੰਦਰ ਸਿੰਘ ਮਹਿਲ ਕਲਾਂ, ਜਸਪਾਲ ਸਿੰਘ ਕੁਤਬਾ, ਗੁਰਪ੍ਰੀਤ ਸਿੰਘ ਸੰਧੂ, ਬਲਾਕ ਸਿੱਖਿਆ ਅਫ਼ਸਰ ਇਤਬਾਰ ਸਿੰਘ, ਬ੍ਰਾਂਚ ਮੈਨੇਜਰ ਸ਼ਾਮ ਲਾਲ ਮਾਨਸਾ, ਚਮਕੌਰ ਸਿੰਘ, ਸੁਦਾਗਰ ਸਿੰਘ, ਏ.ਪੀ. ਸਿੰਘ, ਬਲਵੰਤ ਸਿੰਘ, ਧਰਮਿੰਦਰ ਸਿੰਘ, ਪ੍ਰਧਾਨ ਮੰਗਤ ਰਾਮ ਖੰਨਾ ਆਦਿ ਹਾਜ਼ਰ ਸਨ |