18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਦਿਲ ਦੀਆਂ ਬਿਮਾਰੀਆਂ ਦਾ ਚੈੱਕਅੱਪ ਕੈਂਪ

Ad Position 21
No active advertisement
ਅਜੀਤ ਡੈਸਕ 22-12-2025
ਜਗਰਾਉਂ, 21 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਭੇਜ ਸਿੰਘ ਦੀ ਟੀਮ ਨੇ ਮਰੀਜ਼ਾਂ ਨੂੰ ਚੈੱਕ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ | ਇਹ ਕੈਂਪ ਸਵ: ਤੀਰਥ ਰਾਮ ਮੈਨਰਾਏ ਦੀ 29ਵੀਂ ਬਰਸੀ ਨੂੰ ਸਮਰਪਤਿ ਲਾਇਆ ਗਿਆ | ਕੈਂਪ ਦਾ ਉਦਘਾਟਨ ਡਾ: ਗੁਰਭੇਜ ਸਿੰਘ ਵਲੋਂ ਕੀਤਾ ਗਿਆ | ਇਸ ਕੈਂਪ ਵਿਚ 54 ਦਿਲ ਦੇ ਮਰੀਜ਼ਾਂ ਨੂੰ ਚੈੱਕ ਕੀਤਾ ਅਤੇ 40 ਸ਼ੂਗਰ ਦੇ ਮਰੀਜ਼, 30 ਮਰੀਜ਼ਾਂ ਦੀ ਈ.ਸੀ.ਜੀ. ਅਤੇ 25 ਮਰੀਜ਼ਾਂ ਦੇ ਐੱਨ.ਟੀ. ਪ੍ਰੋ.ਬੀ.ਐੱਨ.ਪੀ. ਟੈਸਟ ਮੁਫ਼ਤ ਕੀਤੇ ਗਏ | ਇਸ ਮੌਕੇ ਡਾ: ਗੁਰਭੇਜ ਸਿੰਘ ਨੇ ਕਿਹਾ ਕਿ ਦਿਲ ਦੇ ਰੋਗੀਆਂ ਨੂੰ ਸਰਦੀਆਂ ਦੇ ਮੌਸਮ ਮੌਕੇ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦੀ ਹੈ | ਦਿਲ ਦੇ ਰੋਗੀਆਂ ਨੂੰ ਸਵੇਰੇ ਅਤੇ ਸ਼ਾਮ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ | ਸੈਰ ਧੁੱਪ ਮੌਕੇ ਕਰਨੀ ਹੈ ਅਤੇੇ ਸੰਤੁਲਨ ਖ਼ੁਰਾਕ ਖਾਣੀ ਹੈ | ਉਨ੍ਹਾਂ ਦੱਸਿਆ ਕਿ ਸਰਦੀਆਂ ਦੇ ਮੌਕੇ ਜੇਕਰ ਕੋਈ ਵੀ ਦਿਲ ਦੀ ਤਕਲੀਫ਼ ਹੁੰਦੀ ਹੈ ਤਾਂ ਉਸ ਦਾ ਇਲਾਜ਼ ਆਪ ਹੀ ਖੁਦ ਨਹੀਂ ਕਰਨਾ, ਬਲਕਿ ਇਲਾਕੇ ਦੇ ਕਿਸੇ ਵੀ ਮਾਹਿਰ ਡਾਕਟਰ ਦੀਆਂ ਸੇਵਾਵਾਂ ਲੈਣੀਆਂ ਹਨ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੌੜਾ ਨੇ ਪਹੁੰਚੀ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਅਤੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ: ਨਵਕਰਨ ਸਿੰਘ, ਰਜਿੰਦਰ ਜੈਨ ਕਾਕਾ, ਕੁਲਭੂਸ਼ਨ ਗੁਪਤਾ, ਸੁਨੀਲ ਬਜਾਜ, ਕੰਵਲ ਕੱਕੜ, ਮਨਹੋਰ ਸਿੰਘ ਟੱਕਰ, ਆਰ.ਕੇ. ਗੋਇਲ, ਪ੍ਰੇਮ ਬਾਂਸਲ, ਅਨਿਲ ਮਲੋਹਤਰਾ, ਡਾ: ਬੀ.ਕੇ. ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਰਾਜੀਵ ਗਰਗ, ਅੰਜੂ ਕੁਮਾਰ, ਹੀਰਾ ਸਿੰਘ, ਰੀਨੂ ਬਾਲਾ, ਰਿਚਰਡ ਮਸੀਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੋਬਿੰਦਪੁਰ ਵਿਖੇ ਸ਼ਹੀਦਾਂ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ <br/> ਅਗਲੀ ਖ਼ਬਰ ਰਿਟਾ: ਸੈਂਟਰ ਹੈੱਡ ਟੀਚਰ ਮਲਕੀਅਤ ਕੌਰ ਤਲਵੰਡੀ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
Ad Position 24