ਬੰਗਾ, 21 ਦਸੰਬਰ (ਕਰਮ ਲਧਾਣਾ) - ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮੂਹ ਨਗਰ ਗੋਬਿੰਦਪੁਰ ਦੀ ਸਮੂਹ ਸੰਗਤ ਵਲੋਂ ਮੁੱਖ ਮਾਰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਦੁੱਧ ਦਾ ਲੰਗਰ ਲਗਾਇਆ ਗਿਆ | ਲੰਗਰ ਦੀ ਸ਼ੁਰੂਆਤ ਸੰਤ ਗਿਆਨੀ ਬਾਬਾ ਜੋਗਿੰਦਰ ਸਿੰਘ ਨਵੀਂ ਨਿਰਮਲ ਕੁਟੀਆ ਅਟਾਰੀ, ਰਾਮਪੁਰ, ਗੋਬਿੰਦਪੁਰ ਵਾਲਿਆਂ ਨੇ ਅਰਦਾਸ ਕਰਕੇ ਸ਼ੁਰੂ ਕਰਵਾਈ | ਇਸ ਮੌਕੇ ਭਾਈ ਹਰਜਿੰਦਰ ਸਿੰਘ, ਜੀਤ ਸਿੰਘ, ਅਸ਼ੋਕ ਸਿੰਘ ਅਟਾਰੀ, ਸਰਪੰਚ ਸਤਪਾਲ ਸਿੰਘ ਗੋਬਿੰਦਪੁਰ, ਗੁਰਚਰਨ ਸਿੰਘ, ਊਧਮ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਦੀਦਾਰ ਸਿੰਘ, ਮਨਦੀਪ ਸਿੰਘ, ਮਨਕੀਰਤ ਸਿੰਘ, ਲਹਿੰਬਰ ਸਿੰਘ, ਹਰਭਜਨ ਸਿੰਘ, ਅਜੀਤ ਸਿੰਘ ਖਾਲਸਾ, ਮਨਜੀਤ ਕੌਰ, ਕਮਲਜੀਤ ਕੌਰ, ਸੁਰਿੰਦਰ ਕੌਰ, ਜਸਵੀਰ ਕੌਰ, ਸੁਰਜੀਤ ਕੌਰ, ਸਰਬਜੀਤ ਕੌਰ, ਮਹਿੰਦਰ ਕੌਰ ਆਦਿ ਹਾਜ਼ਰ ਸਨ |