28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪਿੰਡ ਅਖਾੜਾ ਵਿਖੇ ਲਗਾਏ ਚਿੱਪ ਵਾਲੇ ਮੀਟਰ ਲੋਕਾਂ ਵਲੋਂ ਉਤਾਰ ਕੇ ਪਾਵਰਕਾਮ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 23-12-2025
ਜਗਰਾਉਂ, 22 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਿਜਲੀ ਬਿੱਲਾਂ ਵਿਚ ਵਾਧੇ ਨੂੰ ਲੈ ਕੇ ਪਿੰਡ ਅਖਾੜਾ ਵਾਸੀਆਂ ਨੇ ਅੱਜ ਚਿੱਪ ਵਾਲੇ ਮੀਟਰ ਲਾਹ ਕੇ ਬਿਜਲੀ ਬੋਰਡ ਖਿਲਾਫ਼ ਸਖ਼ਤ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਪਿੰਡ ਅਖਾੜਾ ਦੇ ਖਪਤਕਾਰਾਂ ਨੇ ਉਨ੍ਹਾਂ ਦੇ ਘਰ ਲਗਾਏ ਚਿੱਪ ਵਾਲੇ ਮੀਟਰ ਉਤਾਰ ਦਿੱਤੇ ਤੇ ਇਹ ਮੀਟਰ ਉਤਾਰਨ ਉਪਰੰਤ ਸਬ ਡਵੀਜ਼ਨ ਰੂਮੀ ਵਿਖੇ ਜਮ੍ਹਾਂ ਕਰਵਾਏ ਗਏ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਇਕਾਈ ਅਖਾੜਾ ਦੇ ਪ੍ਰਧਾਨ ਗੁਰਤੇਜ ਸਿੰਘ ਨੇ ਆਖਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਪਿੰਡ ਅਖਾੜਾ ਵਿਚ ਚਿੱਪ ਵਾਲੇ ਮੀਟਰ ਧੱਕੇ ਲਾਏ ਗਏ ਗਏ ਸਨ ਤੇ ਇਹ ਡਿਜ਼ੀਟਲ ਮੀਟਰਾਂ ਨਾਲ ਲੋਕਾਂ ਦੀ ਵੱਡੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਆਮ ਲੋਕਾਂ ਨੂੰ ਹਜ਼ਾਰਾਂ ਰੁਪਏ ਦੇ ਬਿੱਲ ਆਏ ਹਨ ਤੇ ਬਿੱਲ ਜਾਰੀ ਕਰਨ ਲਈ ਹਰ ਪੰਦਰਾਂ ਦਿਨਾਂ ਬਾਅਦ ਮੈਸੇਜ ਆਏ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਇੰਨ੍ਹਾਂ ਮੀਟਰਾਂ ਨੂੰ ਲਾਉਣ ਵੇਲੇ ਖਪਤਕਾਰਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਤੇ ਇਹ ਮੀਟਰ ਖਪਤਕਾਰਾਂ ਦੀ ਮਰਜ਼ੀ ਬਗੈਰ ਲਾਏ ਗਏ ਹਨ | ਉਨ੍ਹਾਂ ਕਿਹਾ ਕਿ ਪਿੰਡ ਅਖਾੜਾ ਦੇ ਲੋਕਾਂ ਨੇ ਲੋਕ ਏਕਤਾ ਨਾਲ ਸਰਕਾਰੀ ਮੀਟਰ ਬਕਸਿਆਂ ਵਿਚੋਂ ਉਤਾਰ ਦਿੱਤਾ ਹੈ | ਉਨ੍ਹਾਂ ਵਿਭਾਗ ਨੂੰ ਸਖ਼ਤ ਤਾੜਨਾਂ ਕਰਦਿਆਂ ਆਖਿਆ ਕਿ ਜਦੋਂ ਤੱਕ ਬਿਨਾਂ ਚਿੱਪ ਤੋਂ ਪੁਰਾਣੇ ਮੀਟਰ ਨਹੀਂ ਲਾਏ ਜਾਂਦੇ ਉਦੋਂ ਤੱਕ ਲੋਕਾਂ ਦੇ ਘਰਾਂ ਨੂੰ ਸਿੱਧੀ ਸਪਲਾਈ ਦਿੱਤੀ ਜਾਵੇ ਤੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਤੇ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ | ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਖਪਤਕਾਰਾਂ ਨੇ ਯੂਨੀਅਨ ਦੇ ਆਗੂਆਂ ਦੀ ਅਗਵਾਈ ਹੇਠ ਸਬ ਡਵੀਜ਼ਨ ਰੂਮੀ ਅੱਗੇ ਮੀਟਰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਸਬ ਡਵੀਜ਼ਨ ਰੂਮੀ ਦੇ ਐੱਸ.ਡੀ.ਓ. ਅਮਰਿੰਦਰ ਕੁਮਾਰ ਨੇ ਖਪਤਕਾਰਾਂ ਤੋਂ ਮੀਟਰ ਹਾਸਲ ਕੀਤੇ ਤੇ ਲੋਕਾਂ ਦੀ ਮੰਗ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਜਗਦੇਵ ਸਿੰਘ, ਹਰਦੇਵ ਸਿੰਘ, ਸੇਵ ਸਿੰਘ, ਜੀਤ ਸਿੰਘ, ਸਤਵੰਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੀਫ਼ ਜਸਟਿਸ ਆਫ਼ ਇੰਡੀਆ ਦੇ ਸੱਦੇ 'ਤੇ ਨਸ਼ਿਆਂ ਵਿਰੁੱਧ ਜਗਰਾਉਂ ਦੇ ਪੰਜ ਜੱਜਾਂ ਨੇ ਕੱਢੀ ਰੈਲੀ ਅਗਲੀ ਖ਼ਬਰ ਮੰਡੀ ਮੁੱਲਾਂਪੁਰ ਤੋਂ ਸ਼ਹੀਦੀ ਸਭਾ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24