ਜਗਰਾਉਂ, 23 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਲੌਜ਼ਮ ਕਾਨਵੈਂਟ ਸਕੂਲ ਵਿਖੇ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਸਾਖੀਆਂ ਰਾਹੀਂ ਬੱਚਿਆਂ ਨੂੰ 'ਸਫ਼ਰ-ਏ-ਸ਼ਹਾਦਤ' ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ | ਇਸ ਦੇ ਨਾਲ ਹੀ ਸਕੂਲ ਵਲੋਂ ਪਿ੍ੰਸੀਪਲ ਮੈਡਮ ਦੀ ਆਵਾਜ਼ ਵਿਚ ਤਿਆਰ ਇਕ ਵੀਡਿਓ ਵੀ ਸਾਂਝੀ ਕੀਤੀ ਗਈ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਧਰਮ ਦੇ ਇੰਨ੍ਹਾਂ ਦਿਹਾੜਿਆਂ ਦੀ ਮਹੱਤਤਾ ਪਤਾ ਲੱਗ ਸਕੇ ਅਤੇ ਇਸਦੇ ਨਾਲ ਹੀ ਅੱਜ ਸਾਰੇ ਹੀ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਰਟ ਕਲਾਸ ਜ਼ਰੀਏ 'ਚਾਰ ਸਾਹਿਬਜ਼ਾਦੇ' ਫ਼ਿਲਮ ਵੀ ਵਿਖਾਈ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਨਵਨੀਤ ਕੌਰ ਨੇ ਕਿਹਾ ਕਿ ਇੰਨ੍ਹਾਂ ਦਿਹਾੜਿਆਂ ਦੀ ਸਾਂਝ ਸਾਡੇ ਜੀਵਨ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ | ਇਸ ਮੌਕੇ ਸਕੂਲ ਦੇ ਪ੍ਰਧਾਨ ਸ: ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਸਿੱਖ ਕੌਮ ਗੁਰੂ ਸਾਹਿਬ ਦਾ ਰਹਿੰਦੀ ਦੁਨੀਆਂ ਦੇਣ ਨਹੀਂ ਦੇ ਸਕਦੀ |