ਚੌਂਕੀਮਾਨ, 24 ਦਸੰਬਰ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਸਵੱਦੀ ਕਲਾਂ ਵਲੋਂ ਪਿੰਡ ਸਵੱਦੀ ਕਲਾਂ ਵਿਖੇ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਮਾ: ਜੋਰਾ ਸਿੰਘ ਸਵੱਦੀ ਤੇ ਯੂਥ ਆਗੂ ਅਮਨਦੀਪ ਸਿੰਘ ਅਮਨਾ ਸਵੱਦੀ ਵਲੋਂ ਕੀਤਾ ਗਿਆ | ਇਸ ਮੌਕੇ ਡਾ: ਹਰਸਿਮਰਨ ਕੌਰ ਦੀ ਅਗਵਾਈ ਵਿਚ ਆਈ ਡਾਕਟਰੀ ਟੀਮ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਡਾ. ਹਰਸਿਮਰਨ ਕੌਰ ਨੇ ਆਏ ਮਰੀਜ਼ਾਂ ਨੂੰ ਕਿਹਾ ਕਿ ਹੋਮਿਓਪੈਥਿਕ ਦਵਾਈ ਸਿਹਤ ਲਈ ਹਾਨੀਕਾਰਕ ਨਹੀਂ ਹੈ | ਇਸ ਮੌਕੇ ਮਾ: ਜੋਰਾ ਸਿੰਘ ਸਵੱਦੀ ਤੇ ਯੂਥ ਆਗੂ ਅਮਨਦੀਪ ਸਿੰਘ ਅਮਨਾ ਸਵੱਦੀ ਨੇ ਡਾ. ਹਰਸਿਮਰਨ ਕੌਰ ਸਮੇਤ ਸਮੁੱਚੀ ਡਾਕਟਰੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬਾ ਬੇਅੰਤ ਸਿੰਘ, ਕੁਲਵੰਤ ਸਿੰਘ ਰਿੰਕੂ, ਗੁਰਪਾਲ ਸਿੰਘ ਭਰੋਵਾਲ, ਹਰਜੀਤ ਸਿੰਘ, ਹਰਵੰਤ ਸਿੰਘ ਆਦਿ ਹਾਜ਼ਰ ਸਨ |