ਮੁੱਲਾਂਪੁਰ-ਦਾਖਾ, 24 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਦੇ ਪ੍ਰਬੰਧਕਾਂ ਵਲੋਂ ਅਧਿਆਪਕ, ਵਿਦਿਆਰਥੀਆਂ ਨੂੰ ਨਾਲ ਲੈ ਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਹਸਨਪੁਰ ਦਾ ਦੌਰਾ ਕੀਤਾ ਗਿਆ | ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ, ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ, ਪਿ੍ੰਸੀਪਲ ਗੁਰਪ੍ਰੀਤ ਕੌਰ, ਸੁਪਰਵਾਈਜਰ ਹਰਪ੍ਰੀਤ ਕੌਰ ਵਿਰਕ ਵਲੋਂ ਵਿਦਿਆਰਥੀਆਂ ਅੰਦਰ ਸੇਵਾ ਭਾਵਨਾ ਦੀ ਜਾਗਿ੍ਤੀ ਅਤੇ ਮਾਨਵਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿਣ ਲਈ ਪ੍ਰੇਰਦਿਆਂ ਮਨੁੱਖਤਾ ਦੀ ਸੇਵਾ ਸੰਸਥਾ ਅੰਦਰ ਬੇਸਹਾਰਾ, ਅਪਾਹਿਜਾਂ ਦੀ ਹੋ ਰਹੀ ਨਿਰਸਵਾਰਥ ਸੇਵਾ ਬਾਰੇ ਜਾਣੂੰ ਕਰਵਾਇਆ | ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਮਿੰਟੂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਾਨਵਤਾ ਦੀ ਸੇਵਾ ਹਿਤ ਸ਼ੁਰੂ ਸਾਡੀ ਸੰਸਥਾ ਅੰਦਰ ਮਾਨਸਿਕ ਰੂਪ ਤੋਂ ਬਿਮਾਰ, ਵਿਕਲਾਂਗ, ਲਾਵਾਰਿਸ ਬੱਚੇ-ਬੁੱਢੇ, ਉਹ ਇਸਤਰੀਆਂ ਜਿੰਨ੍ਹਾ ਨੂੰ ਸਮਾਜ ਦੁਆਰਾ ਠੁਕਰਾ ਦਿੱਤਾ ਜਾਂਦਾ ਹੈ, ਇਨ੍ਹਾਂ ਸਭ ਨੂੰ ਇਕ ਚੰਗਾ ਜੀਵਨ ਦੇਣਾ ਹੀ ਸਾਡਾ ਮੁੱਖ ਉਦੇਸ਼ ਹੈ | ਗੋਲਡਨ ਅਰਥ ਸਕੂਲ ਦੇ ਵਿਦਿਆਰਥੀਆਂ ਵਲੋਂ ਸੰਸਥਾ ਅੰਦਰ ਰਹਿ ਰਹੇ ਬੁੱਢੇ, ਬੇਸਹਾਰਾ, ਅਪਾਹਜ਼ ਅਤੇ ਮਾਨਸਿਕ ਰੂਪ ਤੋਂ ਰੋਗੀ ਲੋਕਾਂ ਨੂੰ ਮਿਲ ਕੇ ਉਨ੍ਹਾ ਦੇ ਦਿਲ ਦੀਆਂ ਭਾਵਨਾਵਾਂ ਨੂੰ ਡੂੰਘਾਈ ਤੋਂ ਜਾਣਨ ਦਾ ਯਤਨ ਕੀਤਾ | ਸਮੂਹ ਵਿਦਿਆਰਥੀ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਲ ਕੇ ਬੇਹੱਦ ਭਾਵੁਕ ਹੋਏ | ਸਕੂਲ ਦੇ ਪ੍ਰਬੰਧਕਾਂ ਵਲੋਂ ਸਰਦੀਆਂ ਦੇ ਮੌਸਮ ਦੌਰਾਨ ਮਨੁੱਖਤਾ ਦੀ ਸੇਵਾ ਕੈਂਪਸ ਲਈ ਕੰਬਲ, ਗਰਮ ਕੱਪੜੇ, ਮਠਿਆਈ, ਹੋਰ ਸਮਾਨ ਕੈਂਪਸ ਪ੍ਰਬੰਧਕਾਂ ਨੂੰ ਸੌਂਪਿਆ | ਇਸ ਮੌਕੇ ਵਿਦਿਆਰਥੀਆਂ ਨਾਲ ਅਧਿਆਪਕਾ ਰਮਨਜੀਤ ਕੌਰ, ਮੈਡਮ ਸਪਨਾ, ਨੀਰਜਲਤਾ ਸ਼ਰਮਾ, ਸੰਦੀਪ ਸਿੰਘ, ਹੋਰ ਮੌਜੂਦ ਸਨ |