13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮੋਟਰਸਾਈਕਲ ਚੋਰੀ ਕਰਕੇ ਭੱਜ ਰਹੇ ਚੋਰ ਨੂੰ ਲੋਕਾਂ ਨੇ ਕਾਬੂ ਕਰਕੇ ਚਾੜਿ੍ਹਆ ਕੁਟਾਪਾ

Ad Position 21
No active advertisement
ਅਜੀਤ ਡੈਸਕ 25-12-2025
ਜਗਰਾਉਂ, 24 ਦਸੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਇਸ ਮੌਕੇ ਚੋਰਾਂ ਦਾ ਗੜ੍ਹ ਬਣ ਚੁੱਕਾ ਹੈ, ਰੋਜ਼ਾਨਾ ਲੋਕਾਂ ਦੇ ਮੋਟਰਸਾਈਕਲ ਚੋਰੀ ਹੋ ਰਹੇ ਹਨ | ਇੰਨ੍ਹਾਂ ਚੋਰਾਂ ਨੂੰ ਪੁਲਿਸ ਤੋਂ ਆਸ ਛੱਡਕੇ ਪੀੜ੍ਹਤਾਂ ਨੂੰ ਆਪ ਚੋਰਾਂ ਨੂੰ ਕਾਬੂ ਕਰਨਾ ਪੈ ਰਿਹਾ ਹੈ | ਇਸ ਤਰ੍ਹਾਂ ਦੀ ਵਾਰਦਾਤ ਅੱਜ ਜਗਰਾਉਂ ਸ਼ਹਿਰ ਵਿਚ ਵਾਪਰੀ | ਜਗਰਾਉਂ ਸ਼ਹਿਰ ਦੇ ਵਸਨੀਕ ਸਿਵ ਕੁਮਾਰ ਦਾ ਇਕ ਨੌਜਵਾਨ ਚੋਰ ਦੁਕਾਨ ਦੇ ਅੱਗੋਂ ਮੋਟਰਸਾਈਕਲ ਚੋਰੀ ਕਰਕੇ ਭੱਜ ਗਿਆ | ਜਿਸ ਨੂੰ ਨੌਜਵਾਨਾਂ ਨੇ ਪਿਛਾ ਕਰਕੇ ਸ਼ਹਿਰ ਦੇ ਡਿਸਪੋਜ਼ਲ ਰੋਡ 'ਤੇ ਕਾਬੂ ਕਰ ਲਿਆ | ਜਿਥੇ ਲੋਕਾਂ ਵਲੋਂ ਚੋਰ ਦਾ ਜੰਮ ਕੇ ਕੁਟਾਪਾ ਕੀਤਾ ਗਿਆ | ਇਸ ਦੌਰਾਨ ਜਦੋਂ ਮੋਟਰਸਾਈਕਲ ਮਾਲਕ ਸਿਵ ਕੁਮਾਰ ਵਲੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਉਸ ਵਕਤ ਉਹ ਚੋਰ ਭੀੜ ਵਿਚੋਂ ਨਿਕਲ ਕੇ ਫ਼ਰਾਰ ਹੋ ਗਿਆ | ਜਿਸਨੂੰ ਸਿਟੀ ਪੁਲਿਸ ਦੇ ਕਰਮਚਾਰੀ ਗਲੀਆਂ ਵਿਚ ਲੱਭਦੇ ਰਹੇ, ਪਰ ਚੋਰ ਪੁਲਿਸ ਅਤੇ ਲੋਕਾਂ ਦੇ ਹੱਥ ਮੁੜ ਨਹੀਂ ਆਇਆ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇਸ਼ ਭਰ 'ਚ ਅੰਦੋਲਨ ਸ਼ੁਰੂ ਕਰੇਗੀ-ਡਾ: ਅਮਰ ਸਿੰਘ ਅਗਲੀ ਖ਼ਬਰ ਸ਼ਹਾਦਤਾਂ ਭਰਿਆ ਸਪਤਾਹ! ਮਹਾਨ ਸ਼ਹੀਦਾਂ ਦੀ ਯਾਦ 'ਚ ਜੁੜੀਏ-ਮਨਪ੍ਰੀਤ ਸਿੰਘ ਇਯਾਲੀ
Ad Position 24