15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਗੈਸ ਸਿਲੰਡਰ ਦੀ ਸਪਲਾਈ ਰਜਿਸਟਰਡ ਨੰਬਰ 'ਤੇ ਓ.ਟੀ.ਪੀ. ਆਉਣ ਉਪਰੰਤ ਮਿਲੇਗੀ-ਡਾ: ਨਰਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 26-12-2025
ਜਗਰਾਉਂ, 25 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵਲੋਂ ਘਰੇਲੂ ਗੈਸ ਸਿਲੰਡਰ ਦੀ ਕਾਲਾਬਜ਼ਾਰੀ ਅਤੇ ਦੁਰਵਰਤੋਂ ਖ਼ਿਲਾਫ਼ ਨਕੇਲ ਕੱਸਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ | ਇਸ ਵਿਚ ਕਿਹਾ ਗਿਆ ਹੈ ਕਿ ਖਪਤਕਾਰਾਂ ਨੂੰ ਗੈਸ ਏਜੰਸੀ ਦਫ਼ਤਰ ਵਿਚ ਰਜਿਸਟਰਡ ਕਰਵਾਏ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਣ ਵਾਲੇ ਓ.ਟੀ.ਪੀ. ਕੋਡ ਦੇਣ ਤੋਂ ਬਾਅਦ ਹੀ ਗੈਸ ਸਿਲੰਡਰ ਦੀ ਸਪਲਾਈ ਮਿਲ ਸਕੇਗੀ | ਇਸ ਸਬੰਧੀ ਜਗਰਾਉਂ ਦੀ ਸਭ ਤੋਂ ਵੱਧ ਖਪਤਕਾਰਾਂ ਵਾਲੀ ਬੀ.ਕੇ. ਗੈਸ ਸਰਵਿਸ ਦੇ ਮਾਲਕ ਡਾ: ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਲ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗੈਸ ਮਾਫ਼ੀਆ ਨੂੰ ਵੱਡਾ ਝਟਕਾ ਲੱਗੇਗਾ |
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਸਕੂਲ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਦੁੱਧ ਦਾ ਲੰਗਰ ਲਗਾਇਆ ਜਾਵੇਗਾ
Ad Position 24