ਜੋਧਾਂ, 26 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਪਿੰਡ ਗੁੱਜਰਵਾਲ ਦੇ ਕਾਂਗਰਸੀ ਆਗੂ ਕੁਲਦੀਪ ਸਿੰਘ ਸਾਬਕਾ ਸਰਪੰਚ ਦੇ ਘਰ ਦੀ ਖਿੜਕੀ ਦੇ ਸ਼ਰਾਰਤੀ ਅਨਸਰਾਂ ਨੇ ਸ਼ੀਸ਼ੇ ਭੰਨ੍ਹ ਦਿੱਤੇ | ਇਸ ਸਬੰਧੀ ਕੁਲਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਤ ਸਮੇਂ ਖੇਡ ਪਾਰਕ ਵਾਲੇ ਪਾਸਿਓਾ ਕਿਸੇ ਵਿਅਕਤੀ ਵਲੋਂ ਕੋਈ ਬੱਟਾ ਵਗੈਰਾ ਮਾਰ ਕੇ ਨਵੇਂ ਲਗਾਏ ਸ਼ੀਸ਼ੇ ਭੰਨ੍ਹ ਦਿੱਤੇ ਗਏ | ਇਸ ਦੀ ਸੂਚਨਾ ਪੁਲਿਸ ਥਾਣਾ ਜੋਧਾਂ ਨੂੰ ਦਿੱਤੀ ਗਈ, ਜਿਸ 'ਤੇ ਜੋਧਾਂ ਪੁਲਿਸ ਦੇ ਮੁਲਾਜ਼ਮਾਂ ਨੇ ਪਿੰਡ ਗੁੱਜਰਵਾਲ ਵਿਖੇ ਆ ਕੇ ਜਾਇਜ਼ਾ ਲਿਆ | ਪੁਲਿਸ ਨੇ ਇਸ ਸਬੰਧੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ | ਇਸ ਮੌਕੇ ਪੰਚ ਮਨਵੀਰ ਗਰੇਵਾਲ, ਪੰਚ ਬਲਤੇਜ ਸਿੰਘ ਨੀਟਾ, ਤੇਜਿੰਦਰਪ੍ਰੀਤ ਸਿੰਘ ਗਰੇਵਾਲ ਆੜ੍ਹਤੀਆ, ਪੰਚ ਪਿ੍ਤਪਾਲ ਸਿੰਘ, ਜਸਵਿੰਦਰ ਸਿੰਘ ਜੱਸੀ, ਤੇਜਾ ਸਿੰਘ ਆਦਿ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ |