15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਾਬਕਾ ਸਰਪੰਚ ਹਰਜਿੰਦਰ ਸਿੰਘ ਧਾਲੀਵਾਲ ਹਲਵਾਰਾ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

Ad Position 21
No active advertisement
ਅਜੀਤ ਡੈਸਕ 27-12-2025
ਹਲਵਾਰਾ, 26 ਦਸੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਧਾਲੀਵਾਲ ਪਿਛਲੇ ਦਿਨੀਂ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਧਾਲੀਵਾਲ ਪਰਿਵਾਰ ਦੇ ਗ੍ਰਹਿ ਵਿਖੇ ਪਾਏ ਗਏ, ਉਪਰੰਤ ਗੁਰਦੁਆਰਾ ਕੇਂਦਰੀ ਸਾਹਿਬ ਹਲਵਾਰਾ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ | ਇਸ ਮੌਕੇ ਭਾਈ ਇੰਦਰਜੀਤ ਸਿੰਘ ਨਦਰਿ ਲੁਧਿਆਣਾ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਭਾਈ ਸਤਨਾਮ ਸਿੰਘ ਵਲੋਂ ਅਰਦਾਸ ਦੀ ਸੇਵਾ ਨਿਭਾਈ | ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਧਾਲੀਵਾਲ ਨੂੰ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਹਾਕਮ ਸਿੰਘ ਠੇਕੇਦਾਰ, ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ, ਸਾਬਕਾ ਸੰਸਦੀ ਸਕੱਤਰ ਇੰਜੀਨੀਅਰ ਬਿਕਰਮਜੀਤ ਸਿੰਘ ਖ਼ਾਲਸਾ, ਡਾ. ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗ੍ਰੇਨ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਦੇ ਭਰਾ ਟੀ.ਪੀ ਸਿੰਘ, ਬਾਵਾ ਸਿੰਘ ਠੇਕੇਦਾਰ, ਡਾਕਟਰ ਗੁਰਜੋਤ ਸਿੰਘ ਸਰਕਾਰੀ ਹਸਪਤਾਲ ਹਲਵਾਰਾ, ਬਿੰਦਰ ਮਨੀਲਾ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਜਗਰਾਉਂ, ਹਲਕਾ ਵਿਧਾਇਕ ਠੇਕੇਦਾਰ ਦੇ ਪੀ.ਏ. ਕਰਮਜੀਤ ਸਿੰਘ ਕਮਲ ਸੁਖਾਣਾ, ਡਾ. ਸੰਜੀਵ ਚੋਪੜਾ, ਰਜਿੰਦਰਪਾਲ ਸ਼ਰਮਾ ਬੀ.ਜੇ.ਪੀ. ਆਗੂ, ਗੁਰਜੰਟ ਸਿੰਘ ਰਾਏਕੋਟ ਐੱਮ.ਸੀ, ਸੁਖਪਾਲ ਸਿੰਘ ਗੋਂਦਵਾਲ ਕਾਂਗਰਸੀ ਆਗੂ, ਗੁਰਮੀਤ ਸਿੰਘ ਗਿੱਲ ਐਤੀਆਣਾ, ਲਖਵੀਰ ਸਿੰਘ ਐਤੀਆਣਾ, ਚਰਨ ਸਿੰਘ ਹਲਵਾਰਾ, ਜਗਦੀਪ ਸਿੰਘ ਰੱਤੋਵਾਲ, ਪਰਮਜੀਤ ਸਿੰਘ ਟੂਸਾ, ਨਿਰਭੈ ਸਿੰਘ ਰਾਜੋਆਣਾ, ਜਗਦੀਪ ਸਿੰਘ ਰਾਜੋਆਣਾ ਕਲਾਂ, ਮਨਜੀਤ ਸਿੰਘ ਤੁਗਲ, ਗੁਰਚੀਨ ਸਿੰਘ ਰੱਤੋਵਾਲ, ਬਹਾਦਰ ਸਿੰਘ ਰਾਜੋਆਣਾ ਖੁਰਦ, ਹਰਮਿੰਦਰ ਸਿੰਘ ਪੱਪ ਸੁਧਾਰ, ਓਮ ਪ੍ਰਕਾਸ਼ ਮਨਸੂਰਾਂ (ਸਾਰੇ ਸਾਬਕਾ ਸਰਪੰਚ), ਵਿੱਕੀ ਕੌੜਾ, ਵਿਨੋਦ ਕਤਿਆਲ, ਸੁਰਿੰਦਰਪਾਲ ਸਿੰਘ ਅਤੇ ਚਿੰਟੂ (ਆੜ੍ਹਤੀਏ), ਐਕਸ ਸਰਵਿਸਮੈਨ ਯੂਨੀਅਨ ਤੋਂ ਕੈਪਟਨ ਗੁਰਚਰਨ ਸਿੰਘ, ਕੈਪਟਨ ਜੁਗਿੰਦਰ ਸਿੰਘ, ਮੇਜਰ ਜਸਵਿੰਦਰ ਸਿੰਘ ਸੂਬੇਦਾਰ ਮੇਜਰ, ਮੋਹਣ ਸਿੰਘ, ਬਹਾਦਰ ਸਿੰਘ, ਹਰਕਰਨ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ ਮਹਿੰਦਰਪਾਲ ਸਿੰਘ, ਕੁਲਵਿੰਦਰ ਸਿੰਘ (ਸਾਰੇ ਸੂਬੇਦਾਰ), ਭਾਈ ਘਨ੍ਹੱਈਆ ਜੀ ਸੇਵਾ ਸੁਸਾਇਟੀ ਹਲਵਾਰਾ ਦੇ ਸਰਪ੍ਰਸਤ ਧਨਵੰਤ ਸਿੰਘ, ਪ੍ਰਧਾਨ ਚਰਨਜੀਤ ਸਿੰਘ, ਜੁਆਇੰਟ ਸਕੱਤਰ ਕਿਰਪਾਲ ਸਿੰਘ, ਧਨਵੰਤ ਸਿੰਘ ਨੱਤ, ਸ਼ਿੰਗਾਰਾ ਸਿੰਘ, ਨਿਰਮਲ ਸਿੰਘ ਅਕਾਲੀ ਆਗੂ, ਜਗਜੀਤ ਸਿੰਘ, ਹਰਪ੍ਰੀਤ ਸਿੰਘ, ਬਾਬਾ ਬੂਟਾ, ਬਲਜੀਤ ਸਿੰਘ, ਬਲਰਾਜ ਸਿੰਘ ਬਿੱਟੂ, ਰਾਜਕੁਮਾਰ ਸਿੰਘ, ਤਲਵਿੰਦਰ ਸਿੰਘ ਭੰਗਾ, ਝਲਮਣ ਸਿੰਘ ਢਿੱਲੋਂ, ਜਗਜੀਤ ਸਿੰਘ ਜੱਗੀ, ਗਾਇਕ ਟਾਈਗਰ ਹਲਵਾਰਾ, ਜਸਵੀਰ ਸਿੰਘ ਹੈਪੀ, ਜਸਵਿੰਦਰ ਸਿੰਘ ਜੱਸਾ, ਕਾਲਾ ਸਿੰਘ, ਜਗਦੀਪ ਸਿੰਘ ਦੀਪੂ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਜੂ, ਸਤਨਾਮ ਸਿੰਘ, ਬਿਬੇਕ ਬਖਸ਼ੀ ਲੁਧਿਆਣਾ, ਜਤਿੰਦਰ ਸਿੰਘ ਨੰਬਰਦਾਰ, ਕਿਸਾਨ ਆਗੂ ਅਮਰੀਕ ਸਿੰਘ ਹਲਵਾਰਾ, ਲਿਖਾਰੀ ਭਗਵਾਨ ਸਿੰਘ ਢਿੱਲੋਂ ਹਲਵਾਰਾ, ਤੇਜਿੰਦਰ ਕੌਰ ਰਕਬਾ (ਪੰਚ), ਨਰਦੀਪ ਕੌਰ ਸਾਹਨੇਵਾਲ, ਗੁਰਮੀਤ ਸਿੰਘ ਬਰਾੜ, ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਸਟੇਜ਼ ਸਕੱਤਰ ਦੀ ਸੇਵਾ ਡਾਕਟਰ ਸ਼ਿੰਗਾਰਾ ਸਿੰਘ ਨੇ ਨਿਭਾਈ | ਇਸ ਮੌਕੇ ਸਰਪੰਚ ਧਾਲੀਵਾਲ ਦੀ ਯਾਦ 'ਚ ਪਿੰਡ ਦੇ ਚਾਰ ਗੁਰਦੁਆਰਾ ਸਾਹਿਬਾਨਾਂ ਨੂੰ 50-50 ਹਜ਼ਾਰ, ਤਿੰਨਾਂ ਸਕੂਲਾਂ ਨੂੰ 21-21 ਹਜ਼ਾਰ ਭੇਟ, ਹਸਪਤਾਲ ਤੇ ਧਾਰਮਿਕ ਸਥਾਨਾਂ ਨੂੰ ਵੀ ਸੇਵਾ ਦਿੱਤੀ ਗਈ | ਇਸ ਸਮੇਂ ਸਰਪੰਚ ਹਰਜਿੰਦਰ ਸਿੰਘ ਧਾਲੀਵਾਲ ਦੇ ਪਰਿਵਾਰ ਵਲੋਂ ਪਿਤਾ ਬਲਵੰਤ ਸਿੰਘ ਧਾਲੀਵਾਲ, ਭਰਾ ਸੂਬੇਦਾਰ ਜਸਵਿੰਦਰ ਸਿੰਘ ਨੰਬਰਦਾਰ, ਨਰਿੰਦਰ ਕੌਰ ਤੇ ਸੁਦਾਗਰ ਸਿੰਘ ਭੈਣ-ਭਣੋਈਆ, ਚਰਨਜੀਤ ਸਿੰਘ ਧਾਲੀਵਾਲ ਸਹਾਇਕ ਖੁਰਾਕ ਸਪਲਾਈ ਅਫ਼ਸਰ, ਜਗਦੀਪ ਸਿੰਘ ਕੈਨੇਡਾ, ਇੰਦਰਜੀਤ ਸਿੰਘ, ਹਰਿੰਦਰ ਸਿੰਘ (ਭਤੀਜੇ), ਜਸਕਰਨ ਸਿੰਘ ਧਨੋਆ, ਕਰਨਵੀਰ ਸਿੰਘ ਧਨੋਆ ਕਨੈਡਾ, ਸੁਖਮਨ ਸਿੰਘ ਧਨੋਆ (ਭਾਣਜੇ) ਨੇ ਸਭ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਅਗਲੀ ਖ਼ਬਰ 31ਵੇਂ ਅਲੌਕਿਕ ਦਸਮੇਸ਼ ਪੈਦਲ ਮਾਰਚ ਦੀ ਪੰਜ ਪਿਆਰੇ ਕੜਾਕੇ ਦੀ ਠੰਢ 'ਚ ਨੰਗੇ ਪੈਰ ਕਰਦੇ ਜਾ ਰਹੇ ਹਨ ਅਗਵਾਈ
Ad Position 24