11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪੁਲਿਸ ਥਾਣਾ ਲਾਡੋਵਾਲ ਤੇ ਚੌਂਕੀ ਹੰਬੜਾਂ ਵਲੋਂ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ 'ਚ ਦੁੱਧ ਦੇ ਲੰਗਰ ਲਗਾਏ

Ad Position 21
No active advertisement
ਅਜੀਤ ਡੈਸਕ 28-12-2025
ਹੰਬੜਾਂ, 27 ਦਸੰਬਰ (ਮੇਜਰ ਹੰਬੜਾਂ)-ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਵਿਚ ਪੁਲਿਸ ਥਾਣਾ ਲਾਡੋਵਾਲ ਤੇ ਪੁਲਿਸ ਚੌਂਕੀ ਹੰਬੜਾਂ ਵਲੋਂ ਐੱਸ.ਐੱਚ.ਓ ਗੁਰਸ਼ਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਮੁਲਾਜ਼ਮਾਂ ਵਲੋਂ ਸੰਗਤਾਂ ਲਈ ਦੁੱਧ ਦਾ ਲੰਗਰ ਲਗਾਇਆ ਗਿਆ, ਜਿੱਥੇ ਕਿ ਸੰਗਤਾਂ ਵਲੋਂ ਠੰਢ ਦੇ ਸਮੇਂ 'ਚ ਦੁੱਧ ਦੇ ਲੰਗਰ ਛਕੇ ਉੱਥੇ ਸਾਹਿਬਜ਼ਾਦੀਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ | ਐੱਸ.ਐੱਚ.ਓ. ਗੁਸ਼ਿੰਦਰ ਕੌਰ, ਮੁੱਖ ਮੁਨਸ਼ੀ ਥਾਣੇਦਾਰ ਨਰੈਣ ਸਿੰਘ, ਚੌਂਕੀ ਇੰਚਾਰਜ ਗੁਰਚਰਨਜੀਤ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀਆਂ ਵਲੋਂ ਦੁੱਧ ਦੇ ਲੰਗਰਾਂ ਦੀ ਸੇਵਾ ਨਿਭਾਈ ਗਈ ਤੇ ਸੰਗਤਾਂ ਨੂੰ ਗਰਮ ਦੁੱਧ ਛਕਾਇਆ ਗਿਆ | ਐੱਸ.ਐੱਚ.ਓ. ਗੁਰਸ਼ਿੰਦਰ ਕੌਰ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਦੇ ਨਾਲ ਹੋਰ ਸੰਗਤਾਂ ਦੇ ਸਹਿਯੋਗ ਨਾਲ ਹਰੇਕ ਸਾਲ ਦੁੱਧ ਦੇ ਲੰਗਰ ਲਗਾਏ ਜਾ ਰਹੇ ਹਨ ਉੱਥੇ ਇਹ ਦੁੱਧ ਦੇ ਲੰਗਰਾਂ ਦੀ ਸੇਵਾ ਹਰੇਕ ਸਾਲ ਨਿਰੰਤਰ ਜਾਰੀ ਰਹੇਗੀ | ਇਸ ਮੌਕੇ ਪੁਲਿਸ ਕਰਮਚਾਰੀਆਂ ਸਮੇਤ ਹੋਰ ਸੇਵਾਦਾਰ ਵੀ ਮੌਜੂਦ ਸਨ ਜਿੰਨ੍ਹਾਂ ਵਲੋਂ ਸਵੇਰ ਸਮੇਂ ਤੋਂ ਸ਼ਾਮ ਤੱਕ ਦੁੱਧ ਦੇ ਲੰਗਰਾਂ ਦੇ ਨਾਲ ਬਿਸਕੁੱਟ, ਰਸ, ਬਰੈੱਡ ਆਦਿ ਦੇ ਲੰਗਰਾਂ ਦੀ ਸੇਵਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਹਜ਼ਰਤ ਖੁਵਾਜ਼ਾ ਮੋਈਨਦੀਨ ਚਿਸ਼ਤੀ ਗ਼ਰੀਬ ਨਿਵਾਜ਼ ਨੇ-ਇਮਾਮ ਹਲਵਾਰਾ ਅਗਲੀ ਖ਼ਬਰ ਪਮਾਲ ਵਿਖੇ ਐੱਸ.ਸੀ-ਬੀ.ਸੀ ਭਲਾਈ ਮੰਚ ਅਹੁਦੇਦਾਰਾਂ ਦੀ ਮੀਟਿੰਗ ਹੋਈ
Ad Position 24