ਨਵਾਂਸ਼ਹਿਰ, 3 ਜੂਨ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ 'ਚੋਂ ਮੈਰਿਟ ਲਿਸਟ 'ਚ ਆਏ ਵਿਦਿਆਰਥੀਆਂ ਅਤੇ ਅੰਤਰਰਾਸ਼ਟਰੀ ਪੱਧਰ 'ਤੇ 70 ਕਿੱਲੋ ਮੁੱਕੇਬਾਜ਼ੀ 'ਚ ਸਿਲਵਰ ਮੈਡਲ ਜੇਤੂ ਸਮੇਤ 30 ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਥਾਨਕ ਜੀ.ਐਨ ਸੈਲੀਬਿਰੈਸ਼ਨ ਮੈਰਿਜ ਪੈਲੇਸ ਵਿਖੇ ਕਰਵਾਏ ਗਏ ਇੱਕ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੈਡਮ ਅਨਮਜੋਤ ਕੌਰ ਐੱਸ.ਡੀ.ਐਮ ਨਵਾਂਸ਼ਹਿਰ, ਡਾ. ਨਛੱਤਰਪਾਲ ਵਿਧਾਇਕ ਨਵਾਂਸ਼ਹਿਰ, ਲਲਿਤ ਮੋਹਨ ਪਾਠਕ, ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ, ਸੁਮਿਤ ਚੌਧਰੀ ਡਾਇਰੈਕਟਰ ਐਮ.ਆਰ ਗਰੁੱਪ ਆਫ਼ ਸਕੂਲਜ਼ ਅਤੇ ਪ੍ਰੋਫੈਸਰ ਸਰਬਜੀਤ ਸਿੰਘ ਰੇਣੂਕਾ ਵਲੋਂ ਸਮਾਗਮ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ ਦੇ 7, ਦਸਵੀਂ ਦੇ 12, ਬਾਰ੍ਹਵੀਂ ਦੇ 7 ਬੱਚਿਆਂ ਤੋਂ ਇਲਾਵਾ ਸੀ.ਬੀ.ਐੱਸ.ਈ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਜ਼ਿਲੇ੍ਹ 'ੋਂ ਪਹਿਲੇ ਸਥਾਨ 'ਤੇ ਆਏ ਬੱਚਿਆਂ ਦੇ ਗਲਾਂ ਵਿਚ ਹਾਰ ਪਾ ਕੇ, ਵਿਸ਼ੇਸ਼ ਸਨਮਾਨ ਪੱਤਰ, ਦਰਬਾਰ ਸਾਹਿਬ ਦੇ ਮਾਡਲ ਅਤੇ ਗਿਫ਼ਟ ਹੈਂਪਰ ਤੋਹਫ਼ੇ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਬੱਚਿਆਂ ਵਿਚ ਇੱਕ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਅਤੇ ਲੁਧਿਆਣੇ ਜ਼ਿਲੇ੍ਹ ਨਾਲ ਸੰਬੰਧਿਤ ਇੱਕ ਹੋਰ ਵਿਸ਼ੇਸ਼ ਵਿਦਿਆਰਥੀ ਵੀ ਸ਼ਾਮਿਲ ਸੀ | ਇਸ ਦੇ ਨਾਲ ਹੀ ਸੰਬੰਧਿਤ ਸਕੂਲਾਂ ਦੇ ਪਿ੍ੰਸੀਪਲਾਂ, ਅਧਿਆਪਕਾਂ ਨੂੰ ਵਧੀਆ ਕਾਰਗੁਜ਼ਾਰੀ ਦਿਖਾਉਣ ਅਤੇ ਆਪਣੇ-ਆਪਣੇ ਸਕੂਲ ਦਾ ਨਾਂਅ ਰੌਸ਼ਨ ਕਰਨ ਲਈ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋਫੈਸਰ ਸਰਬਜੀਤ ਸਿੰਘ ਰੇਣੂਕਾ ਪੀ.ਏ.ਯੂ ਲੁਧਿਆਣੇ ਵਾਲਿਆਂ ਨੇ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸਾਂਝ ਪਾਉਂਦੇ ਹੋਏ ਬੱਚਿਆਂ ਨੂੰ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਫ਼ਰਜ਼ ਪਹਿਚਾਨਣ ਦੀ ਅਪੀਲ ਕੀਤੀ | ਗਿਆਨੀ ਸਰਬਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਆਇਲਟਸ ਕਰਕੇ ਮਜ਼ਦੂਰ ਵਰਗ ਵਿਚ ਰੁਜ਼ਗਾਰ ਲਈ ਵਿਦੇਸ਼ ਜਾਣ ਦੀ ਬਜਾਏ ਦੇਸ਼ ਵਿਚ ਰਹਿ ਕੇ ਆਹਲਾ ਦਰਜੇ ਦੀ ਵਿੱਦਿਆ ਪ੍ਰਾਪਤ ਕਰਨ ਤਾਂ ਕਿ ਵਿਦੇਸ਼ ਵਿਚ ਉਨ੍ਹਾਂ ਨੂੰ ਮਾਣ ਇੱਜ਼ਤ ਨਾਲ ਉੱਚ ਅਹੁਦਿਆਂ ਦੇ ਬਿਠਾਉਣ ਲਈ ਉੱਥੋਂ ਦੀ ਸਰਕਾਰਾਂ ਵਿਸ਼ੇਸ਼ ਸੱਦੇ ਭੇਜਣ | ਇਸ ਮੌਕੇ ਬੱਚਿਆਂ ਦਾ ਮਾਰਗ ਦਰਸ਼ਨ ਕਰਨ ਲਈ ਆਏ ਮੁੱਖ ਮਹਿਮਾਨ ਅਨਮਜੋਤ ਕੌਰ ਐੱਸ.ਡੀ.ਐੱਮ, ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਚਰਨ ਅਰੋੜਾ, ਤਰਲੋਚਨ ਸਿੰਘ ਦੁਪਾਲਪੁਰ ਅਤੇ ਸੁਮਿਤ ਚੌਧਰੀ ਨੇ ਆਪਣੇ ਵਿਚਾਰਾਂ ਰਾਹੀਂ ਬੱਚਿਆਂ ਨਾਲ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ | ਇਸ ਮੌਕੇ ਹਲਕਾ ਵਿਧਾਇਕ ਡਾਕਟਰ ਨਛੱਤਰਪਾਲ ਨੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਧਾਰਮਿਕ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਲੋਕਾਂ ਨੂੰ ਸੁਸਾਇਟੀ ਦੀਆਂ ਚੱਲ ਰਹੀਆਂ ਸੇਵਾਵਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ | ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਸੇਵਾ ਤਰਲੋਚਨ ਸਿੰਘ ਖਟਕੜ ਕਲਾਂ ਵਲੋਂ ਕੀਤੀ ਗਈ | ਇਸ ਸਨਮਾਨ ਸਮਾਰੋਹ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਟਰੱਸਟ, ਬਲਵਿੰਦਰ ਕੌਰ ਪ੍ਰਧਾਨ ਨਗਰ ਕੌਂਸਲ, ਡਾਕਟਰ ਜੋਤ ਨਿੰਦਰ ਸਿੰਘ ਸੰਧੂ, ਡਾਕਟਰ ਕਮਲਜੀਤ ਲਾਲ, ਮੈਡਮ ਕੁਲਵੰਤ ਕੌਰ, ਪਰਮ ਸਿੰਘ ਖ਼ਾਲਸਾ, ਚੇਤ ਰਾਮ ਰਤਨ, ਗੁਰਮੁਖ ਸਿੰਘ ਨੌਰਦ, ਜੋਗਾ ਸਿੰਘ ਢਾਹਾਂ, ਤਰਲੋਕ ਸਿੰਘ ਸੇਠੀ, ਮਦਨ ਲਾਲ ਚੇਚੀ, ਕੁਲਜਿੰਦਰਜੀਤ ਸਿੰਘ ਸੋਢੀ, ਜਸਪਾਲ ਸਿੰਘ ਗਿੱਦਾ, ਗੁਰਪਾਲ ਸਿੰਘ ਮੈਨੇਜਰ, ਵਿਨੋਦ ਭਾਰਦਵਾਜ, ਰਵਿੰਦਰ ਸਿੰਘ, ਤਰਨਜੀਤ ਸਿੰਘ ਥਾਂਦੀ, ਜਸਪਾਲ ਸਿੰਘ ਜਾਡਲੀ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਮੇਜਰ ਸਿੰਘ ਲੋਹਟ, ਸੁਖਵਿੰਦਰ ਸਿੰਘ ਗੋਬਿੰਦਪੁਰ, ਗੁਰਚਰਨ ਸਿੰਘ ਗੋਬਿੰਦਪੁਰ, ਹਰਜਿੰਦਰ ਸਿੰਘ ਅਟਾਰੀ, ਨਰਿੰਦਰ ਸਿੰਘ ਭਾਰਟਾ, ਰਾਜਵਿੰਦਰ ਸਿੰਘ ਜੀ.ਐਨ.ਫੂਡ, ਗੁਰਜੀਤ ਕੌਰ ਸਰਪੰਚ ਰਾਮ ਰਾਏਪੁਰ, ਗੁਰਮੁੱਖ ਸਿੰਘ ਲੰਗੜੋਆ, ਦਿਨੇਸ਼ ਜੈਨ ਤੋਂ ਇਲਾਵਾ ਸੁਸਾਇਟੀ ਸਰਪ੍ਰਸਤ ਉੱਤਮ ਸਿੰਘ ਸੇਠੀ, ਜਗਜੀਤ ਸਿੰਘ ਜਨਰਲ ਸਕੱਤਰ, ਪਰਮਿੰਦਰ ਸਿੰਘ ਕੰਵਲ, ਗੁਰਦੇਵ ਸਿੰਘ ਗਹੂੰਣ, ਅਮਰੀਕ ਸਿੰਘ ਬਛੌੜੀ, ਹਰਦੀਪ ਸਿੰਘ ਸਰਪੰਚ ਗੜਪਧਾਣਾ, ਦਲਜੀਤ ਸਿੰਘ ਕਰੀਹਾ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਰਮਨੀਕ ਸਿੰਘ, ਬਲਦੇਵ ਸਿੰਘ, ਸਰਬਜੀਤ ਸਿੰਘ ਟਾਈਮ ਇਮੀਗ੍ਰੇਸ਼ਨ, ਇੰਦਰਜੀਤ ਸ਼ਰਮਾ, ਪਰਮਜੀਤ ਸਿੰਘ ਮੂਸਾਪੁਰ, ਗੁਰਚਰਨ ਸਿੰਘ ਪਾਬਲਾ, ਹਕੀਕਤ ਸਿੰਘ, ਮਹਿੰਦਰ ਪਾਲ ਚੰਦਰ, ਬਖ਼ਸ਼ੀਸ਼ ਸਿੰਘ ਸੈਣੀ, ਪਰਮਜੀਤ ਸਿੰਘ ਇੰਸਪੈਕਟਰ, ਸਿਮਰਤ ਪਾਲ ਮੂਮ, ਮੈਡਮ ਅੰਨੂ ਮੂਮ, ਜਸਕਰਨ ਸਿੰਘ ਹੰਸਰੋਂ, ਗੁਰਪਾਲ ਸਿੰਘ, ਗਿਆਨ ਸਿੰਘ, ਕੁਲਜੀਤ ਸਿੰਘ ਖ਼ਾਲਸਾ, ਹਰਮਿੰਦਰ ਸਿੰਘ ਸੰਨੀ, ਲਛਮਣ ਸਿੰਘ ਵੀ ਸ਼ਾਮਿਲ ਸਨ |