21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮਹਿੰਦਰਾ ਟਰੈਕਟਰ ਟਰਾਲੀ ਅਤੇ ਆਲਟੋ ਕਾਰ 'ਚ ਜ਼ਬਰਦਸਤ ਟੱਕਰ

Ad Position 21
No active advertisement
ਅਜੀਤ ਡੈਸਕ 04-06-2025
ਬਲਾਚੌਰ, 3 ਜੂਨ (ਨਰੇਸ਼ ਧੌਲ)-ਬਲਾਚੌਰ ਤੋਂ ਭੱਦੀ ਸੜਕ 'ਤੇ ਬੂਲੇਵਾਲ ਮੋੜ ਦੇ ਨਜ਼ਦੀਕ ਇੱਕ ਮਹਿੰਦਰਾ ਟਰੈਕਟਰ ਟਰਾਲੀ ਅਤੇ ਆਲਟੋ ਕਾਰ 'ਚ ਜਬਰਦਸਤ ਟੱਕਰ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਇੱਕ ਮਹਿੰਦਰਾ ਟਰੈਕਟਰ ਟਰਾਲੀ ਨੰਬਰ ਪੀ. ਬੀ 16 ਐਫ 5842 ਜਿਸ ਨੂੰ ਰਮਨ ਰਾਣਾ ਪੁੱਤਰ ਰਾਜ ਕੁਮਾਰ ਰਾਣਾ ਵਾਸੀ ਭੱਦੀ ਚਲਾ ਰਿਹਾ ਸੀ ਜੋ ਭੱਦੀ ਵਾਲੀ ਸਾਈਡ ਤੋਂ ਬਲਾਚੌਰ ਸ਼ਹਿਰ ਵਾਲੇ ਪਾਸੇ ਨੂੰ ਆ ਰਿਹਾ ਸੀ ਕਿ ਬੂਲੇਵਾਲ ਮੋੜ ਦੇ ਨਜ਼ਦੀਕ ਇੱਕ ਆਲਟੋ ਕਾਰ ਨੰਬਰ ਪੀ. ਬੀ 07 ਟੀ 7211 ਜਿਸ ਨੂੰ ਲਖਵਿੰਦਰ ਸਿੰਘ ਪੁੱਤਰ ਜਾਗਰ ਸਿੰਘ ਪਿੰਡ ਬੂਲੇਵਾਲ ਚਲਾ ਰਿਹਾ ਸੀ ਜੋ ਆਪਣੇ ਪਿੰਡ ਬੂਲੇਵਾਲ ਨੂੰ ਜਾ ਰਿਹਾ ਸੀ ਕਿ ਅਚਾਨਕ ਟਰੈਕਟਰ ਟਰਾਲੀ ਨਾਲ ਹਾਦਸਾ ਗ੍ਰਸਤ ਹੋ ਗਿਆ | ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦ ਕਿ ਦੋਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ | ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਬਲਾਚੌਰ ਤੋਂ ਏ. ਐਸ. ਆਈ ਨਰੇਸ਼ ਕੁਮਾਰ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਅਮਰਵੀਰ ਸਿੰਘ ਝੱਲੀ ਵਲੋਂ ਆਂਗਣਵਾੜੀ ਸੈਂਟਰ ਬੰਗਾ ਨੂੰ ਅਲਮਾਰੀ ਤੇ ਕੁਰਸੀਆਂ ਭੇਟ ਅਗਲੀ ਖ਼ਬਰ ਲੁਧਿਆਣਾ ਦੇ ਕਿਸਾਨਾਂ ਨੂੰ ਹੈ ਸਾਡਾ ਪੂਰਾ ਸਮਰਥਨ-ਰਾਣਾ ਕਰਨ ਸਿੰਘ
Ad Position 24