21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅਮਰਵੀਰ ਸਿੰਘ ਝੱਲੀ ਵਲੋਂ ਆਂਗਣਵਾੜੀ ਸੈਂਟਰ ਬੰਗਾ ਨੂੰ ਅਲਮਾਰੀ ਤੇ ਕੁਰਸੀਆਂ ਭੇਟ

Ad Position 21
No active advertisement
ਅਜੀਤ ਡੈਸਕ 04-06-2025
ਬੰਗਾ, 3 ਜੂਨ (ਕੁਲਦੀਪ ਸਿੰਘ ਪਾਬਲਾ)-ਅਮਰਵੀਰ ਸਿੰਘ ਝੱਲੀ ਕੈਨੇਡਾ ਵਲੋਂ ਆਪਣੀ ਮਾਤਾ ਸਵ: ਲੈਕ. ਕਿ੍ਸ਼ਨਾ ਰਾਣੀ ਐਮ. ਏ. (ਹਿਸਟਰੀ) ਐਮ. ਐਡ ਸ.ਸ.ਸ.ਸ. ਸਕੂਲ ਨਵਾਂਸ਼ਹਿਰ ਦੀ ਯਾਦ 'ਚ ਆਂਗਨਵਾੜੀ ਸੈਂਟਰ ਨੰ:1 ਵਾਰਡ ਨੰ:1 ਦੇ ਬੱਚਿਆਂ ਲਈ ਮਸੰਦਾਂ ਪੱਟੀ ਬੰਗਾ ਨੂੰ ਇੱਕ ਅਲਮਾਰੀ ਅਤੇ 12 ਕੁਰਸੀਆਂ ਭੇਟ ਕੀਤੀਆਂ ਗਈਆਂ | ਇਸ ਦੌਰਾਨ ਦਾਨੀ ਸੱਜਣ ਅਮਰਵੀਰ ਸਿੰਘ ਝੱਲੀ ਕੈਨੇਡਾ ਨਿਵਾਸੀ ਅਤੇ ਆਏ ਹੋਏ ਸੱਜਣਾਂ ਦਾ ਸਕੂਲ ਇੰਚਾਰਜ ਮੈਡਮ ਜਸਵਿੰਦਰ ਕੌਰ ਨੇ ਧੰਨਵਾਦ ਕੀਤਾ | ਇਸ ਮੌਕੇ ਕਿਰਪਾਲ ਸਿੰਘ ਝੱਲੀ ਸੇਵਾ ਮੁਕਤ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਪਿ੍ੰਸੀਪਲ ਜਸਵਿੰਦਰ ਕੌਰ ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ, ਸੱਤਿਆ ਦੇਵੀ ਆਂਗਣਵਾੜੀ ਵਰਕਰ, ਬਲਜਿੰਦਰ ਕੌਰ ਸੇਵਾ ਮੁਕਤ ਅਧਿਆਪਕ, ਸੁਨੈਨਾ ਆਂਗਣਵਾੜੀ ਹੈਲਪਰ, ਨੇਹਾ ਸ਼ਰਮਾ ਯੋਗਾ ਟ੍ਰੇਨਰ, ਨਾਨਕੀ, ਜਗਦੀਸ਼ ਕੌਰ, ਦਰਸ਼ਨ ਕੌਰ, ਸੁਨੀਤਾ, ਨਰੇਸ਼ ਕੁਮਾਰੀ, ਜਸਵਿੰਦਰ ਕੌਰ ਅਤੇ ਹੋਰ ਯੋਗਾ ਸੈਂਟਰ ਮਸੰਦਾਂ ਪੱਟੀ ਦੇ ਸਮੂਹ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੰਦਿਆਣੀ ਖੁਰਦ ਵਿਖੇ ਵਰਲਡ ਕੈਂਸਰ ਕੇਅਰ ਜਾਂਚ ਕੈਂਪ 22 ਨੂੰ ਅਗਲੀ ਖ਼ਬਰ ਮਹਿੰਦਰਾ ਟਰੈਕਟਰ ਟਰਾਲੀ ਅਤੇ ਆਲਟੋ ਕਾਰ 'ਚ ਜ਼ਬਰਦਸਤ ਟੱਕਰ
Ad Position 24