ਬਹਿਰਾਮ, 4 ਜੂਨ (ਨਛੱਤਰ ਸਿੰਘ ਬਹਿਰਾਮ)-ਮਹਾਨ ਤਪੱਸਵੀ ਬ੍ਰਹਮਲੀਨ ਸੰਤ ਬਾਬਾ ਸ਼ਾਮ ਦਾਸ ਦੀ ਯਾਦ 'ਚ ਬਹਿਰਾਮ ਵਿਖੇ ਸਮੂਹ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜੋੜ ਮੇਲਾ ਮਨਾਇਆ ਗਿਆ | ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਧਾਰਮਿਕ ਸਟੇਜ ਸਜਾਈ ਗਈ ਅਤੇ ਕਲਾਕਾਰਾਂ ਨੇ ਨਿਰੋਲ ਧਾਰਮਿਕ ਗੀਤਾਂ ਨਾਲ ਹਾਜ਼ਰੀਆਂ ਲਗਾਈਆਂ | ਕਮੇਟੀ ਦੇ ਪ੍ਰਧਾਨ ਹਰਬੰਸ ਲਾਲ ਜਿਲੇਦਾਰ ਨੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਰਮਜੀਤ ਕੌਰ ਸਾਬਕਾ ਸਰਪੰਚ ਬਹਿਰਾਮ, ਤਰਸੇਮ ਲਾਲ ਸਾਬਕਾ ਪੰਚ, ਕਸ਼ਮੀਰੀ ਲਾਲ, ਸੁਰਿੰਦਰ ਪਾਲ ਭੁੱਟਾ, ਏ.ਐਸ.ਆਈ ਤਰਸੇਮ ਲਾਲ, ਚਰਨਜੀਤ ਸਿੰਘ ਪ੍ਰਧਾਨ, ਸ਼ਿਵਦਿਆਲ ਭੁੱਟਾ, ਬਿੰਦਰ ਪਾਲ, ਬਿੰਦਾ ਭਗਤ, ਹਰਮੇਸ਼ ਲਾਲ ਭਗਤੂਪੁਰਾ, ਬੀਬੀ ਤੇਜਪ੍ਰੀਤ ਕੌਰ, ਬੀਬੀ ਸਤਿੰਦਰ ਕੌਰ, ਮਝੈਲ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ, ਗੁਰਦੀਪ ਖੁਸਰੋਪੁਰ, ਪ੍ਰਭਜੋਤ ਸਿੰਘ, ਹਰਜੋਤ ਸਿੰਘ, ਹੁਕਮ ਸਿੰਘ ਫੌਜੀ, ਜਸਪਾਲ ਭੁੱਟਾ, ਬਿੰਦ ਪਾਲ, ਰਮਨਦੀਪ ਰਾਮ ਆਦਿ ਸੰਗਤਾਂ ਹਾਜ਼ਰ ਸਨ |