ਨਵਾਂਸ਼ਹਿਰ, 4 ਜੂਨ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਨਵਾਂਸ਼ਹਿਰ 'ਚ ਲੰਬੇ ਸਮੇਂ ਤੋਂ ਆ ਰਹੀ ਸੀਵਰੇਜ ਬੰਦ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵਲੋਂ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਦੇ ਯਤਨਾਂ ਸਦਕਾ ਨਗਰ ਕੌਂਸਲ ਨਵਾਂਸ਼ਹਿਰ ਨੂੰ ਢਾਈ ਕਰੋੜ ਦੀ ਮਸ਼ੀਨਰੀ ਦਿੱਤੀ | ਨਵੀਆਂ ਗੱਡੀਆਂ ਨੂੰ ਲਲਿਤ ਮੋਹਨ ਪਾਠਕ, ਬਲਵਿੰਦਰ ਕੌਰ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਲਲਿਤ ਮੋਹਨ ਪਾਠਕ ਨੇ ਦੱਸਿਆ ਕਿ ਸ਼ਹਿਰ 'ਚ ਸੀਵਰੇਜ ਦੇ ਬੰਦ ਦੀ ਵੱਡੀ ਸਮੱਸਿਆ ਆ ਰਹੀ ਸੀ ਉਨ੍ਹਾਂ ਨੇ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦਾ ਅਤੇ ਪੰਜਾਬ ਸਰਕਾਰ ਵਲੋਂ ਨਗਰ ਕੌਂਸਲ 'ਚ ਮਸ਼ੀਨਰੀ ਦੀ ਘਾਟ ਨੂੰ ਪੂਰਾ ਕਰਨ ਅਤੇ ਸੀਵਰੇਜ ਬਲਾਕੇਜ਼ ਦੀ ਸਮੱਸਿਆ ਨਾਲ ਨਜਿੱਠਣ ਲਈ ਕੌਂਸਲ ਨੂੰ ਦੋ ਜੈਟਿੰਗ, ਚਾਰ ਸੈਕਸ਼ਨ ਅਤੇ ਤਿੰਨ ਹੋਰ ਛੋਟੀਆਂ ਮਸ਼ੀਨਾਂ ਅਤੇ ਜ਼ਰੂਰੀ ਉਪਕਰਣ ਪ੍ਰਦਾਨ ਕੀਤੇ ਹਨ | ਲਗਪਗ ਢਾਈ ਕਰੋੜ ਦੀ ਮਸ਼ੀਨਰੀ ਸ਼ਹਿਰ ਨੂੰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ | ਅੱਜ ਤੱਕ ਨਵਾਂਸ਼ਹਿਰ ਨਗਰ ਕੌਂਸਲ ਨੂੰ ਕਦੇ ਵੀ ਇੱਕ ਵਾਰ 'ਚ ਇੰਨੀ ਮਸ਼ੀਨਰੀ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਜੈਟਿੰਗ ਅਤੇ ਸਕਸ਼ਨ ਮਸ਼ੀਨਾਂ ਅਤੇ ਸੀਵਰ ਦੀ ਸਫਾਈ ਲਈ ਛੋਟੀਆਂ ਮਸ਼ੀਨਾਂ ਤੋਂ ਇਲਾਵਾ, ਡੂੰਘੇ ਸੀਵਰੇਜ ਦੀ ਸਫਾਈ ਤੋਂ ਪਹਿਲਾਂ ਜਾਂਚ ਲਈ ਇੱਕ ਕੈਮਰਾ ਵੀ ਪ੍ਰਦਾਨ ਕੀਤਾ ਗਿਆ ਹੈ, ਤਾਂ ਜੋ ਸੀਵਰੇਜ ਵਿੱਚ ਉਤਰੇ ਬਿਨਾ ਬਲਾਕੇਜ ਦਾ ਪਤਾ ਲਗਾਇਆ ਜਾ ਸਕੇ | ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨੇ ਕਿਹਾ ਕਿ ਲੋਕਾਂ ਨੇ ਮੈਨੂੰ ਵਿਕਾਸ ਲਈ ਆਵਾਜ਼ ਬੁਲੰਦ ਕਰਕੇ ਚੌਥੀ ਵਾਰ ਚੁਣਿਆ ਹੈ | ਇਸ ਕਰਕੇ ਮੈਂ ਆਪਣੇ ਵਾਰਡ ਅਤੇ ਸ਼ਹਿਰ ਦੇ ਵਿਕਾਸ ਲਈ ਤਤਪਰ ਰਹਾਂਗਾ | ਇਸ ਮੌਕੇ ਸੀਨੀਅਰ ਕੌਂਸਲਰ ਡਾ: ਕਮਲਜੀਤ ਲਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ ਅਗਨੀਹੋਤਰੀ, ਸੀਸ ਕੌਰ ਬੀਕਾ, ਚੇਤਰਾਮ ਰਤਨ ਕੌਂਸਲਰ, ਰਾਜਦੀਪ ਸ਼ਰਮਾ, ਚਮਨ ਸਿੰਘ ਭਾਨਮਾਜਰਾ, ਰਮਨ ਉਮਾਤ, ਰਚਨਾ ਛਾਬੜਾ, ਵਿਨੋਦ ਪਿੰਕਾ, ਡੀ.ਐਸ.ਪੀ ਮਹਿੰਦਰ ਸਿੰਘ, ਨੰਬਰਦਾਰ ਬਲਵਿੰਦਰ ਕੁਮਾਰ, ਮੰਗਲ ਸਿੰਘ ਬੈਂਸ, ਲੱਕੀ ਏਅਰੀ, ਹਰਮੇਸ਼ ਕੁਮਾਰ, ਈਓ ਸਿਮਰਨਜੀਤ ਸਿੰਘ, ਈ.ਓ. ਇਸ ਮੌਕੇ ਸੂਰਜ ਖੋਸਲਾ, ਸੰਨੀ ਬਗਾਨੀਆ, ਚੰਦਨ ਸਹੋਤਾ ਆਦਿ ਹਾਜ਼ਰ ਸਨ |