26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪ੍ਰਾਇਮਰੀ ਸਕੂਲ ਸਾਹਲੋਂ ਲਈ ਇਕ ਇਨਵਰਟਰ ਅਤੇ 3 ਪੱਖੇ ਭੇਟ

Ad Position 21
No active advertisement
ਅਜੀਤ ਡੈਸਕ 05-06-2025
ਸਾਹਲੋਂ, 4 ਜੂਨ (ਜਰਨੈਲ ਸਿੰਘ ਨਿੱਘ੍ਹਾ)-ਸਰਕਾਰੀ ਪ੍ਰਾਇਮਰੀ ਸਕੂਲ ਸਾਹਲੋਂ ਲਈ ਦਾਨੀ ਸੱਜਣ ਡਾ. ਗਿਆਨ ਚੰਦ ਦੜੋਚ ਕਰਨਾਣਾ ਹਾਲ ਨਿਵਾਸੀ ਯੂ.ਐਸ.ਏ ਵਲੋਂ ਇਕ ਇਨਵਰਟਰ, ਤਿੰਨ ਪੱਖੇ, ਸਾਰੀਆਂ ਜਮਾਤਾਂ 'ਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਨਕਦ ਰਾਸ਼ੀ ਦੀ ਸਹਾਇਤਾ ਤੇ ਲਿਖਣ ਸਮੱਗਰੀ ਭੇਟ ਕੀਤੀ | ਇਸ ਮੌਕੇ ਡਾ. ਗਿਆਨ ਚੰਦ ਦਾ ਧੰਨਵਾਦ ਕਰਦਿਆਂ ਸਰਪੰਚ ਹਰਮੇਸ਼ ਭਾਰਤੀ ਨੇ ਕਿਹਾ ਪ੍ਰਾਇਮਰੀ ਸਿੱਖਿਆ ਉਚੇਰੀ ਸਿੱਖਿਆ ਦਾ ਮੁੱਢ ਹੈ ਇਸ ਲਈ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਅਜਿਹੇ ਉਪਰਾਲੇ ਜਰੂਰੀ ਹਨ | ਸਕੂਲ ਮੁੱਖ ਅਧਿਆਪਕਾ ਊਸ਼ਾ ਰਾਣੀ ਨੇ ਪੰਚਾਇਤ ਤੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਤੇ ਯਕੀਨ ਦੁਆਇਆ ਕਿ ਉਹ ਬੱਚਿਆਂ ਨੂੰ ਕਾਬਲ ਇਨਸਾਨ ਬਣਾਉਣ ਲਈ ਸਖ਼ਤ ਮਿਹਨਤ ਕਰਵਾਉਣਗੇ | ਇਸ ਮੌਕੇ ਸਕੂਲ ਅਧਿਆਪਕਾ ਤੋਂ ਇਲਾਵਾ ਯੂਥ ਆਗੂ ਗੁਰਚਰਨ ਸਿੰਘ, ਪਰਮਿੰਦਰ ਸਿੰਘ, ਸੁਖਵੀਰ ਸੁੱਖੀ, ਹਰਜੀਤ ਸਿੰਘ ਵਿੱਕੀ, ਦਵਿੰਦਰ ਵਿੱਕੀ ਪੰਚ, ਪਰਮਜੀਤ ਸਿੰਘ ਨੀਟੂ ਪੰਚ, ਵੰਦਨਾ ਪੰਚ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਧਿਕਾ ਦੇਵੀ ਨੇ ਗੁਰੂ ਦੀ ਮਹੱਤਤਾ ਬਾਰੇ ਪਾਇਆ ਚਾਨਣਾ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮੀਟਿੰਗ
Ad Position 24