26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਾਧਿਕਾ ਦੇਵੀ ਨੇ ਗੁਰੂ ਦੀ ਮਹੱਤਤਾ ਬਾਰੇ ਪਾਇਆ ਚਾਨਣਾ

Ad Position 21
No active advertisement
ਅਜੀਤ ਡੈਸਕ 05-06-2025
ਰੱਤੇਵਾਲ, 4 ਜੂਨ (ਅਸ਼ੋਕ ਕੁਮਾਰ ਲੀਲ)-ਧਾਮ ਉਧਨਵਾਲ 'ਚ ਸ੍ਰੀ ਭਗਵਤ ਕਥਾ ਦੇ ਚੌਥੇ ਦਿਨ ਸਾਧਿਕਾ ਦੇਵੀ ਗੋਰਾਗੀ ਪਿ੍ਆ ਵਰਿੰਦਾਵਨ ਵਾਲਿਆਂ ਨੇ ਗੁਰੂ ਦੀ ਮਹੱਤਤਾ ਅਤੇ ਸਿਮਰਨ ਕਰਕੇ ਗੁਰੂ ਦੇ ਦੱਸੇ ਰਾਹ 'ਤੇ ਪ੍ਰਮਾਤਮਾ ਨੂੰ ਪਾਉਣ ਦਾ ਰਾਹ ਦੱਸਿਆ | ਬਾਬਾ ਸ਼ੇਰ ਨਾਥ ਦੇ ਜਨਮ ਦਿਹਾੜੇ 'ਤੇ ਸਮੂਹ ਸੰਗਤਾਂ ਅਤੇ ਨਗਰ ਨਿਵਾਸੀਆਂ ਵਲੋਂ ਭਗਵਤ ਕਥਾ ਦਾ ਆਰੰਭ ਕਰਵਾਇਆ ਗਿਆ | ਜਿਸ ਦੇ ਚੌਥੇ ਦਿਨ 'ਤੇ ਸਮੂਹ ਸੰਗਤਾਂ ਵਲੋਂ ਇਸ ਕਥਾ ਵਿੱਚ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਅਤੇ ਸਾਧਿਕਾ ਦੇਵੀ ਗੋਰਾਗੀ ਪਿ੍ਆ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਭਗਵਤ ਕਥਾ ਤੋਂ ਬਾਅਦ ਰੋਜ ਸੰਧਿਆ ਆਰਤੀ ਕੀਤੀ ਜਾ ਰਹੀ ਹੈ | ਭਗਵਤ ਕਥਾ ਦੇ ਪਾਠ ਦੇ ਭੋਗ 6 ਜੂਨ ਨੂੰ ਪਾਏ ਜਾਣਗੇ | ਇਸ ਮੌਕੇ ਲਾਲ ਚੰਦ, ਸ਼ੰਮੀ ਸਰਪੰਚ, ਬਿੱਲਾ ਚੇਚੀ, ਬਿੰਦਰ ਚੇਚੀ, ਪੰਕਜ ਕਿਸਾਣਾ, ਸ਼ਿੰਦਰ ਭਗਤ, ਕਾਲਾ ਸ਼ਾਰਦਾ, ਬਾਲੀ ਕਿਸਾਣਾ, ਸੰਜੂ ਧੀਮਾਨ, ਸੰਦੀਪ ਚੇਚੀ, ਰਾਜ ਕੁਮਾਰ, ਕਾਕੂ ਚੇਚੀ, ਬਿੱਟੂ, ਸੁਰਜੀਤ ਚੇਚੀ, ਰਾਜ ਕੁਮਾਰ ਸ਼ਾਰਦਾ ਆਦਿ ਵੀ ਮੌਕੇ 'ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਧਵਾਂ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣਾ ਮੇਰਾ ਫ਼ਰਜ਼ -ਡਾ. ਹੀਰਾ ਅਗਲੀ ਖ਼ਬਰ ਪ੍ਰਾਇਮਰੀ ਸਕੂਲ ਸਾਹਲੋਂ ਲਈ ਇਕ ਇਨਵਰਟਰ ਅਤੇ 3 ਪੱਖੇ ਭੇਟ
Ad Position 24