ਗੁਰਜਰ ਗੌਰਵ ਸੁਸਾਇਟੀ ਦੀ ਮੀਟਿੰਗ
ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ, ਸਮਾਜਿਕ ਖੇਤਰਾਂ ਅਤੇ ਉੱਚ ਅਹੁਦਿਆਂ ਉੱਤੇ ਕਾਰਜਸ਼ੀਲ ਸ਼ਖਸੀਅਤਾਂ ਜਾਣਕਾਰੀ ਦਿੰਦੇ ਹੋਏ |
<br/>
05-06-2025
ਇਸ ਮੌਕੇ ਬੋਲਦਿਆਂ ਰਾਕੇਸ਼ ਕੁਮਾਰ ਚੌਹਾਨ ਡੀ. ਐਸ. ਪੀ. ਨੇ ਕਿਹਾ ਕਿ ਇਸ ਤਰ੍ਹਾਂ ਦੇ ਭਵਨ ਨਿਰਮਾਣ ਕਰਨ ਦਾ ਉਦੇਸ਼ ਹੈ ਕਿ ਜ਼ਿਲ੍ਹਾ ਹੈੱਡ ਕੁਆਰਟਰ ਨਵਾਂਸ਼ਹਿਰ ਵਿਖੇ ਜਿਸ ਦੀ 24 ਘੰਟੇ ਵਿਵਸਥਾ ਸਭ ਲਈ ਹੋਵੇਗੀ, ਕੋਈ ਵੀ ਵਿਅਕਤੀ ਦੂਰੋਂ-ਦੁਰਾਡਿਓ ਆਉਣ ਵਾਲਾ ਇਸ ਭਵਨ ਵਿਚ ਠਹਿਰ ਕਰ ਸਕੇ | ਇਸ ਮੌਕੇ ਅਸ਼ੋਕ ਬਜਾੜ ਗੁਰਜਰ ਐਸ. ਐਚ. ਓ., ਚੌਧਰੀ ਰਾਮ ਧੰਨ ਖੇਪੜ, ਅਵਤਾਰ ਸਿੰਘ ਇੰਸਪੈਕਟਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜ਼ਿਲ੍ਹੇ ਭਰ 'ਚੋਂ ਦਸਵੀਂ ਜਮਾਤ 'ਚੋਂ ਦੂਜੇ ਸਥਾਨ 'ਤੇ ਆਈ ਲੜਕੀ ਦੀਪਕਾ ਪੁੱਤਰੀ ਗੁਰਚਰਨ ਵਾਸੀ ਕਰੀਮਪੁਰ ਧਿਆਨੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਮ ਧੰਨ ਖੇਪੜ, ਡਾ. ਬਲਰਾਜ ਚੌਧਰੀ, ਅਸ਼ੋਕ ਬਜਾੜ, ਨੀਰਜ ਚੌਧਰੀ, ਇੰਸਪੈਕਟਰ ਅਵਤਾਰ ਸਿੰਘ, ਗੁਰਦੇਵ ਮੀਲੂ, ਡਾ. ਜਸਕਰਨ ਬਜਾੜ, ਰਾਜ ਬਜਾੜ, ਮਨੋਜ ਚੌਧਰੀ, ਵਰਿੰਦਰ ਬਜਾੜ, ਮਦਨ ਲਾਲ ਮੀਲੂ, ਸੁਭਾਸ਼ ਬੀਟਨ, ਠੇਕੇਦਾਰ ਸੁਭਾਸ਼ ਸਰਪੰਚ ਪੰਡੋਰੀ, ਦੇਸ ਰਾਜ, ਮਾਸਟਰ ਸਤਪਾਲ, ਰਾਕੇਸ਼ ਕੁਮਾਰ ਪੀ. ਪੀ. ਐਸ., ਸੁਰਿੰਦਰ ਮੀਲੂ, ਸਵਾਮੀ ਸੰਤ ਰਾਮ ਜੀ ਦਾਸ, ਐਡਵੋਕੇਟ ਸੁਰੇਸ਼ ਕਟਾਰੀਆ ਆਦਿ ਹਾਜ਼ਰ ਸਨ |