ਬੰਗਾ, 4 ਜੂਨ (ਕਰਮ ਲਧਾਣਾ)-ਡਿਪਟੀ ਡਾਇਰੈਕਟਰ, ਪ੍ਰਦੇਸ਼ਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ, ਮੋਹਾਲੀ ਵਲੋਂ ਹਦਾਇਤਾਂ ਅਨੁਸਾਰ ਪੰਚਾਇਤੀ ਰਾਜ ਸੰਸਥਾ ਦੀ ਕਾਰਜ ਪ੍ਰਣਾਲੀ ਸੰਬੰਧੀ ਓਰੀਐਂਨਟੇਸ਼ਨ ਟ੍ਰੇਨਿੰਗ ਦੇਣ ਲਈ ਬਲਾਕ ਅਧੀਨ ਪੈਂਦੀਆਂ ਗ੍ਰਾਮ ਪੰਚਾਇਤਾਂ ਦੇ ਸਾਲ 2024-25 ਦੌਰਾਨ ਟ੍ਰੇਨਿੰਗ ਤੋਂ ਵਾਂਝੇ ਰਹਿ ਗਏ ਸਰਪੰਚਾਂ/ਪੰਚਾਂ ਨੂੰ ਟ੍ਰੇਨਿੰਗ 9 ਜੂਨ ਤੋਂ 11 ਜੂਨ ਤੱਕ (ਇੱਕ ਕੈਂਪ) ਸਥਾਨ ਪੰਚਾਇਤ ਸੰਮਤੀ ਹਾਲ ਬੰਗਾ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਟ੍ਰੇਨਿੰਗ ਕੈਂਪ 3 ਦਿਨ ਦਾ ਹੋਵੇਗਾ | ਇਸ ਕੈਂਪ 'ਚ ਜਸਵਿੰਦਰ ਸਿੰਘ, (ਰਿਟਾ.ਐਸ.ਈ.ਪੀ.ਓ.) ਬਤੌਰ ਰਿਸੋਰਸ ਪਰਸਨ ਅਤੇ ਹਰਨਿੰਦਰ ਕੌਰ ਰਿਸੋਰਸ ਪਰਸਨ ਅਤੇ ਵੱਖ-ਵੱਖ ਵਿਭਾਗਾ ਦੇ ਨੁਮਾਇੰਦੇ ਆਪਣੇ ਵਿਭਾਗ ਨਾਲ ਸਬੰਧਤ ਸਕੀਮਾਂ ਦੀ ਜਾਣਕਾਰੀ ਦੇਣਗੇ |