29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜ਼ਿਲ੍ਹੇ 'ਚ ਸਤਲੁਜ ਦਰਿਆ ਦੇ ਵਧੇ ਪਾਣੀ ਦਾ ਪੱਧਰ ਘਟਿਆ-ਡੀ. ਸੀ.

Ad Position 21
No active advertisement
ਅਜੀਤ ਡੈਸਕ 03-09-2025
• ਤਾਜੋਵਾਲ ਤੇ ਧੈਂਗੜਪੁਰ ਵਿਖੇ ਬੰਨ੍ਹ ਦੀ ਮਜ਼ਬੂਤੀ ਲਈ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ
ਨਵਾਂਸ਼ਹਿਰ, 2 ਸਤੰਬਰ (ਜਸਬੀਰ ਸਿੰਘ ਨੂਰਪੁਰ)-ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਪਿੰਡ ਬੇਲਾ ਤਾਜੋਵਾਲ ਤੇ ਧੈਂਗੜਪੁਰ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਦੀ ਹੋਰ ਮਜ਼ਬੂਤੀ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਮੌਜੂਦਾ ਸਮੇਂ ਦਰਿਆ 'ਚ ਪਾਣੀ ਦੇ ਵਹਾਅ ਦਾ ਪੱਧਰ 65 ਹਜ਼ਾਰ ਕਿਊਸਿਕ ਦੇ ਨੇੜੇ ਹੈ ਜੋ ਕਿ ਬੀਤੀ ਰਾਤ 1.25 ਲੱਖ ਕਿਊਸਿਕ ਸੀ | ਦਰਿਆ ਵਿਚ ਪਾਣੀ ਦੇ ਪੱਧਰ ਘਟਣ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਬੀਤੇ 24 ਘੰਟਿਆਂ ਦੌਰਾਨ ਪਾਣੀ ਦੇ ਪੱਧਰ ਵਿਚ ਹੋਏ ਦੁੱਗਣੇ ਵਾਧੇ ਨਾਲ ਬੇਲਾ ਤਾਜੋਵਾਲ ਤੇ ਧੈਂਗੜਪੁਰ ਵਿਖੇ ਬੰਨ੍ਹ ਨੂੰ ਥੋੜਾ ਨੁਕਸਾਨ ਪੁੱਜਾ ਸੀ ਜੋ ਪ੍ਰਸ਼ਾਸਨਿਕ ਟੀਮਾਂ, ਪਿੰਡ ਵਾਸੀਆਂ, ਸਮਾਜਿਕ ਸੰਸਥਾਵਾਂ ਤੇ ਸਿਆਸੀ ਨੁਮਾਇੰਦਿਆ ਦੇ ਸਹਿਯੋਗ ਨਾਲ ਠੀਕ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਤੇ ਪਿੰਡਾਂ ਦੇ ਵਸਨੀਕ ਲਗਾਤਾਰ ਕੰਮ ਕਰਕੇ ਬੰਨ੍ਹ ਦੀ ਮਜ਼ਬੂਤੀ ਨੂੰ ਯਕੀਨੀ ਬਣਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬਲਾਚੌਰ ਦੇ ਬੇਲਾ ਤਾਜੋਵਾਲ ਤੇ ਧੈਂਗੜਪੁਰ ਤੋਂ ਇਲਾਵਾ ਨਵਾਂਸ਼ਹਿਰ ਦੇ ਦਰਿਆਪੁਰ, ਤਲਵੰਡੀ ਸੀਬੂ ਅਤੇ ਬੁਰਜ ਟਹਿਲ ਦਾਸ ਵਿਖੇ ਐਸ. ਡੀ. ਐਮਜ਼ ਦੀ ਅਗਵਾਈ ਹੇਠ ਲਗਾਤਾਰ ਬੋਰੇ ਲਾਉਣ ਤੇ ਬੰਨ੍ਹ ਦੀ ਮਜਬੂਤੀ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਥਾਂ 'ਤੇ ਹੜ੍ਹ ਦੀ ਸਥਿਤੀ ਦਾ ਖਦਸ਼ਾ ਜਾਹਿਰ ਹੁੰਦਾ ਹੈ ਤਾਂ ਉਹ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ 24/7 ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰਾਂ 'ਤੇ ਸੂਚਨਾ ਦੇਣ | ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ, ਲਲਿਤ ਮੋਹਣ ਪਾਠਕ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਵਧੀਕ ਡਿਪਟੀ ਕਮਿਸ਼ਨਰ(ਜ) ਰਾਜੀਵ ਵਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ, ਬਲਾਚੌਰ ਦੇ ਐਸ. ਡੀ. ਐਮ. ਕਿ੍ਤਿਕਾ ਗੋਇਲ, ਐਸ. ਡੀ. ਐਮ. ਅਨਮਜਯੋਤ ਕੌਰ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਕਰਦਾ ਇਕ ਵਿਅਕਤੀ ਸਮੇਤ ਹੈਰੋਇਨ ਕਾਬੂ ਅਗਲੀ ਖ਼ਬਰ ਘਮੌਰ ਵਿਖੇ ਦੋ ਮਕਾਨ ਭਾਰੀ ਮੀਂਹ ਦੀ ਭੇਟ ਚੜ੍ਹੇ
Ad Position 24