21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮੀਂਹ ਕਾਰਨ ਨੁਕਸਾਨੇ ਮਕਾਨਾਂ ਦਾ ਸਰਕਾਰ ਮਾਲਕਾਂ ਨੂੰ ਦੇਵੇ ਤੁਰੰਤ ਮੁਆਵਜ਼ਾ-ਕਰਨਾਣਾ

Ad Position 21
No active advertisement
ਅਜੀਤ ਡੈਸਕ 04-09-2025
ਬੰਗਾ, 3 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜੋ ਲੋਕਾਂ ਦੇ ਘਰਾਂ-ਮਕਾਨਾਂ ਅਤੇ ਕੱਚੇ-ਕੋਠਿਆਂ ਦਾ ਨੁਕਸਾਨ ਹੋਇਆ ਹੈ ਦਾ ਸਰਕਾਰ ਬਣਦਾ ਮੁਆਵਜਾ ਤੁਰੰਤ ਦੇਵੇ | ਉਨ੍ਹਾਂ ਅੱਗੇ ਕਿਹਾ ਕਿਹਾ ਕਿ ਲਗਾਤਾਰ ਮੀਂਹ ਪੈਣ ਕਾਰਨ ਜਿਥੇ ਘਰਾਂ ਦੀਆਂ ਛੱਤਾਂ ਚੋਅ ਰਹੀਆਂ ਹਨ ਉੱਥੇ ਕਈਆਂ ਘਰਾਂ ਦੀਆਂ ਕੰਧਾਂ ਨੂੰ ਵੀ ਤਰੇੜਾਂ ਪੈ ਗਈਆਂ ਹਨ | ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹਨਾਂ ਬੰਦਿਆਂ ਦੇ ਮਕਾਨ ਚੋਅ ਰਹੇ ਹਨ, ਕੰਧਾਂ ਨੂੰ ਤਰੇੜਾਂ ਆ ਗਈਆਂ ਹਨ ਨੂੰ ਮਕਾਨ ਬਣਾਉਣ ਲਈ, ਰਿਪੇਅਰ ਕਰਨ ਹਿਤ ਬਣਦਾ ਮੁਆਵਜਾ ਅਦਾ ਕੀਤਾ ਜਾਵੇ, ਇਹ ਸਰਕਾਰ ਦਾ ਨੈਤਿਕ ਫਰਜ਼ ਬਣਦਾ ਹੈ | ਉਹਨਾਂ ਕਿਹਾ ਕਿ ਜੋ ਸੈਂਟਰ ਵੱਲੋਂ ਵੀ ਹੜਾਂ ਦੇ ਲਈ ਪੈਸਾ ਆਇਆ ਹੈ ਉਹ ਵੀ ਗਰੀਬ ਲੋਕਾਂ ਨੂੰ ਘਰ ਬਣਾਉਣ ਲਈ ਦਿੱਤਾ ਜਾਵੇ | ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗਰੀਬ ਲੋਕ ਪਰੇਸ਼ਾਨ ਨਾ ਹੋਣ | ਲਗਾਤਾਰ ਮੀਂਹ ਪੈਣ ਕਾਰਨ ਜੋ ਹੜ੍ਹਾਂ ਦਾ ਲੋਕ ਸੰਤਾਪ ਭੋਗ ਹੀ ਰਹੇ ਹਨ ਤੋਂ ਉਹਨਾਂ ਨੂੰ ਰਾਹਤ ਦਿਵਾਉਣ ਲਈ ਹਰ ਸੰਭਵ ਮਦਦ ਲੋਕਾਂ ਤੱਕ ਤੁਰੰਤ ਪੁੱਜਦੀ ਕੀਤੀ ਜਾਵੇ | ਗਰੀਬੀ ਦੀ ਪੱਧਰ ਹੇਠ ਵਾਲੇ ਲੋਕਾਂ ਦੀ ਤੁਰੰਤ ਮਦਦ ਕਰਨ ਵਿਚ ਦੇਰੀ ਨਾ ਕੀਤੀ ਜਾਵੇ | ਸਮਾਜ ਸੇਵੀ ਕਰਨਾਣਾ ਨੇ ਆਪਣੇ ਸਾਥੀਆਂ ਸਮੇਤ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ | ਉਹਨਾਂ ਮੀਂਹ ਕਾਰਨ ਨੁਕਸਾਨੇ ਮਕਾਨਾਂ ਦੀਆਂ ਤਸਵੀਰਾਂ ਵੀ ਦਿਖਾਈਆਂ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਘੱਗਰ ਦਰਿਆ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ ਅਗਲੀ ਖ਼ਬਰ 10 ਪਰਿਵਾਰਾਂ ਨੂੰ ਘਰ ਬਣਾਉਣ ਵਿਚ ਜਥੇਬੰਦੀ ਕਰੇਗੀ ਸਹਾਇਤਾ -ਕਰਨ ਸਿੰਘ ਰਾਣਾ
Ad Position 24