ਪੋਜੇਵਾਲ ਸਰਾਂ, 4 ਸਤੰਬਰ (ਨਵਾਂਗਰਾਈ)-ਪਿੰਡ ਨਵਾਂਗਰਾਂ ਵਾਸੀਆਂ ਵਲੋਂ ਬਾਬਾ ਸਤਨਾਮ ਸਿੰਘ ਕਾਰਸੇਵਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਰਾਹੀਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਤੇ ਨਕਦ ਰਾਸ਼ੀ ਭੇਜੀ | ਇਹ ਰਾਸ਼ੀ ਬਾਬਾ ਹਰਜਾਪ ਸਿੰਘ ਰਾਹੀਂ ਪਿੰਡ ਵਾਸੀਆਂ ਵਲੋਂ ਇਕੱਠੀ ਕੀਤੀ ਗਈ | ਇਸ ਮੌਕੇ ਮਾਸਟਰ ਮੇਹਰ ਚੰਦ ਹੱਕਲਾ ਸਾਬਕਾ ਸਰਪੰਚ, ਮਾਸਟਰ ਮਹਿੰਦਰ ਪਾਲ ਹੱਕਲਾ, ਕਮਲ ਭਾਟੀਆ ਸਰਪੰਚ, ਮਨੋਹਰ ਲਾਲ ਭਾਟੀਆ ਸਾਬਕਾ ਸਰਪੰਚ, ਸੁਰਜੀਤ ਸਿੰਘ ਭਾਟੀਆ ਉਪਰੇਟਰ, ਸੂਰਜ ਪ੍ਰਕਾਸ਼ ਪ੍ਰਧਾਨ ਮੰਦਰ ਸੁਧਾਰ ਕਮੇਟੀ, ਕਿ੍ਸ਼ਨ ਕੁਮਾਰ ਠਾਣੇਦਾਰ ਪੰਚ, ਰਵੀ ਕੁਮਾਰ ਕੈਸ਼ੀਅਰ ਮੰਦਰ ਸੁਧਾਰ ਕਮੇਟੀ, ਪਰਮਜੀਤ ਸਿੰਘ ਨਿੱਕੂ, ਮਨੋਹਰ ਲਾਲ ਸਟੈਨੋ, ਸ਼ਾਮ ਲਾਲ, ਰਾਮ ਕੁਮਾਰ ਹੱਕਲਾ, ਨਿਤਿਨ ਭਾਟੀਆ, ਵਿਸ਼ਾਲ ਭੂੰਬਲਾ ਆਦਿ ਸਮੇਤ ਸਮੂਹ ਨਗਰ ਨਿਵਾਸੀਆਂ ਦਾ ਯੋਗਦਾਨ ਰਿਹਾ |