08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਿਟੀ ਪੁਲਿਸ ਬੰਗਾ ਵਲੋਂ 2 ਨੌਜਵਾਨ ਨਸ਼ਾ ਕਰਦੇ ਕਾਬੂ

Ad Position 21
No active advertisement
ਅਜੀਤ ਡੈਸਕ 05-09-2025
ਬੰਗਾ, 4 ਸਤੰਬਰ (ਧਰਮਵੀਰ ਪਾਲ, ਕੁਲਦੀਪ ਸਿੰਘ ਪਾਬਲਾ)-ਥਾਣਾ ਸਿਟੀ ਬੰਗਾ ਪੁਲਿਸ ਵਲੋਂ ਹੈਰੋਇਨ ਦਾ ਸੇਵਨ ਕਰਦੇ ਦੋ ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਐਸ. ਐਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਪੁਲਿਸ ਪਾਰਟੀ ਜਦੋਂ ਬੰਗਾ ਬੱਸ ਅੱਡੇ ਤੋਂ ਹੁੰਦੀ ਹੋਈ ਮੁਕੰਦਪੁਰ ਰੋਡ ਤੋਂ ਜਾਂਦੀ ਗੋਸਲਾਂ ਸੜਕ ਵੱਲ ਨੂੰ ਜਾ ਰਹੀ ਸੀ ਤੇ ਉੱਥੇ ਖਾਲੀ ਪਲਾਟ 'ਚ ਦੋ ਨੌਜਵਾਨ ਹੈਰੋਇਨ ਦਾ ਸੇਵਨ ਕਰਦੇ ਦਿਖਾਈ ਦਿੱਤੇ | ਉਨ੍ਹਾਂ ਨੂੰ ਫੜਨ ਉਪਰੰਤ ਉਨ੍ਹਾਂ ਕੋਲੋਂ ਸਿਲਵਰ ਪੇਪਰ, ਲਾਈਟਰ, ਮਰੋੜਿਆ ਹੋਇਆ 10 ਰੁਪਏ ਦਾ ਨੋਟ, ਖਾਲੀ ਪਾਣੀ ਦੀ ਬੋਤਲ ਆਦਿ ਬਰਾਮਦ ਹੋਈ | ਪੁਲਿਸ ਪਾਰਟੀ ਵਲੋਂ ਉਨ੍ਹਾਂ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ | ਥਾਣਾ ਮੁਖੀ ਨੇ ਆਖਿਆ ਕਿ ਦੋਵੇ ਕਥਿਤ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਹੈ ਜਿਨ੍ਹਾਂ 'ਚੋ ਪਹਿਲੇ ਕਥਿਤ ਦੋਸ਼ੀ ਦੀ ਪਹਿਚਾਣ ਸਾਜਨ ਪੁੱਤਰ ਅਮਰਜੀਤ ਸਿੰਘ ਵਾਸੀ ਕਰਨਾਣਾ ਤੇ ਦੂਜੇ ਕਥਿਤ ਦੋਸ਼ੀ ਦੀ ਪਹਿਚਾਣ ਵਿਸ਼ਾਲ ਸ਼ਰਮਾ ਪੁੱਤਰ ਹਰਿੰਦਰ ਸ਼ਰਮਾ ਵਾਸੀ ਗੁਜਰਪੁਰ ਰੋਡ, ਨਵਾਂਸ਼ਹਿਰ ਵਜੋਂ ਹੋਈ ਹੈ | ਇਨ੍ਹਾਂ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਵਾਂਗਰਾਂ ਵਾਸੀਆਂ ਵਲੋਂ ਬਾਬਾ ਸਤਨਾਮ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ 'ਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਅਗਲੀ ਖ਼ਬਰ ਮੈਨੇਜਮੈਂਟ ਕਾਲਜ ਦਾ ਬੀ. ਕਾਮ ਦੇ ਦੂਜੇ ਤੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ
Ad Position 24