ਨਵਾਂਸ਼ਹਿਰ, 4 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ 'ਤੇ ਸਥਿਤ ਕੇਸੀ ਸਕੂਲ ਆਫ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸ ਕੇ. ਸੀ. ਐਸ. ਐਮ. ਸੀ. ਏ. ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਮਈ 2025 ਦਾ ਘੋਸ਼ਿਤ ਬੀ. ਕਾਮ (ਆਨਰ) ਦਾ ਦੂਜੇ ਤੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਵਿਭਾਗ ਮੁਖੀ ਸਹਾਇਕ ਪ੍ਰੋ. ਨਿਸ਼ਾ ਨੇ ਦੱਸਿਆ ਕਿ ਦੂਜੇ ਸਮੈਸਟਰ 'ਚ ਮੁਸਕਾਨ ਨੇ 8.24 ਐਸ. ਜੀ. ਪੀ. ਏ. ਸਮੈਸਟਰ ਗ੍ਰੇਡ ਪੁਆਇੰਟ ਐਵਰੇਜ ਲੈ ਕੇ ਪਹਿਲਾ, ਰੀਮਾ ਜੱਸਲ ਨੇ 8.14 ਐਸ. ਜੀ. ਪੀ. ਏ. ਲੈ ਕੇ ਦੂਜਾ ਤੇ ਮਾਨਸੀ ਨੇ 7.86 ਐਸ. ਜੀ. ਪੀ. ਏ. ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਹੀ ਚੌਥੇ ਸਮੈਸਟਰ 'ਚ ਜਸਨੂਰ ਕੌਰ ਥਾਂਦੀ ਨੇ 7.70 ਐਸ. ਜੀ. ਪੀ. ਏ. ਲੈ ਕੇ ਪਹਿਲਾ, ਮਾਲਿਕਾ ਨੇ 7.30 ਐਸ. ਜੀ. ਪੀ. ਏ. ਲੈ ਕੇ ਦੂਜਾ ਤੇ ਤਾਨੀਆ ਨੇ 7.26 ਐਸ. ਜੀ. ਪੀ. ਏ. ਲੈ ਕੇ ਤੀਜਾ ਸਥਾਨ ਪਾਇਆ ਹੈ | ਇਨ੍ਹਾਂ ਨੂੰ ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਪ੍ਰੋ. ਪ੍ਰਭਜੋਤ ਕੌਰ ਤੇ ਸਹਾਇਕ ਪ੍ਰੋ. ਨਿਸ਼ਾ ਤੇ ਜਸਦੀਪ ਕੌਰ ਨੇ ਵਧਾਈ ਦਿੱਤੀ ਅਤੇ ਭਵਿੱਖ 'ਚ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ |