08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ ਦਰਜ

Ad Position 21
No active advertisement
ਅਜੀਤ ਡੈਸਕ 05-09-2025
6 ਗ੍ਰਾਮ ਹੈਰੋਇਨ ਬਰਾਮਦ
ਨਵਾਂਸ਼ਹਿਰ, 4 ਸਤੰਬਰ (ਜਸਬੀਰ ਸਿੰਘ ਨੂਰਪੁਰ)–ਏ. ਐਸ. ਆਈ. ਦੁਨੀ ਚੰਦ ਅਨੁਸਾਰ ਉਹ ਗੁਜਰਪੁਰ ਵਾਲੀ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਦੀ ਗੱਡੀ ਪੁੱਲ ਹੇਠ ਪੁੱਜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਅਚਾਨਕ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯੱਕਦਮ ਘਬਰਾ ਕੇ ਆਪਣੇ ਹੱਥ ਵਿਚ ਫੜੀ ਮੋਮੀ ਲਿਫਾਫੀ ਸੜਕ ਦੇ ਕਿਨਾਰੇ ਸੁੱਟ ਦਿੱਤੀ, ਜਿਸ ਨੇ ਆਪਣਾ ਨਾਂਅ ਮਾਧੁਰ ਮਾਗੋ ਪੁੱਤਰ ਰਾਕੇਸ਼ ਰਾਮ ਵਾਸੀ ਲਾਲ ਚੌਕ ਵੈਦਾ ਮੁਹੱਲਾ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਦੱਸਿਆ, ਜਿਸ ਵਲੋਂ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫੀ ਪਾਸ ਪੁੱਜ ਕੇ ਪਾਰਦਰਸ਼ੀ ਮੋਮੀ ਲਿਫਾਫੀ 'ਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ |
ਨਸ਼ੀਲੇ ਟੀਕਿਆਂ ਸਮੇਤ ਕਾਬੂ
ਏ. ਐਸ. ਆਈ. ਰਸ਼ਪਾਲ ਰਾਮ ਅਨੁਸਾਰ ਉਹ ਪਿੰਡ ਕਰੀਹਾ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਬਾਹੱਦ ਰਕਬਾ ਪਿੰਡ ਕਰੀਹਾ ਰੇਲਵੇ ਕਰਾਸਿੰਗ ਤੋਂ ਥੋੜਾ ਪਿੱਛੇ ਪੁੱਜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਦਾ ਦਿਖਾਈ ਦਿੱਤਾ | ਜਿਸ ਨੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ 'ਚੋਂ ਆਪਣੇ ਹੱਥ ਨਾਲ ਇਕ ਕਾਲੇ ਰੰਗ ਦਾ ਲਿਫਾਫਾ ਪਲਾਸਟਿਕ ਕੱਢ ਕੇ ਸੜਕ ਦੇ ਕਿਨਾਰੇ ਘਾਹ ਫੂਸ ਵਿਚ ਸੁੱਟ ਦਿੱਤਾ ਜਿਸ ਨੇ ਆਪਣਾ ਨਾਂਅ ਹਰਦੀਪ ਉਰਫ ਛੋਟਾ ਪੁੱਤਰ ਨਰੇਸ਼ ਕੁਮਾਰ ਵਾਸੀ ਭੰਗਲ ਕਲਾਂ, ਥਾਣਾ ਸਦਰ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਫਿਰ ਸਾਥੀ ਕਰਮਚਾਰੀਆਂ ਦੀ ਹਾਜ਼ਰੀ ਵਿਚ ਹਰਦੀਪ ਉਰਫ ਛੋਟਾ ਉਕਤ ਵਲੋਂ ਸੁੱਟੇ ਕਾਲੇ ਰੰਗ ਦੇ ਲਿਫਾਫਾ ਪਲਾਸਟਿਕ ਦੀ ਤਲਾਸ਼ੀ ਲਈ ਜਿਸ 'ਚੋਂ 06 ਨਸ਼ੀਲੇ ਟੀਕੇ ਬਰਾਮਦ ਹੋਏ |
6 ਗ੍ਰਾਮ ਹੈਰੋਇਨ ਬਰਾਮਦ
ਏ. ਐਸ. ਆਈ. ਮੋਹਣ ਲਾਲ ਅਨੁਸਾਰ ਉਹ ਉਪਲ ਫਾਰਮ ਹੰੁਦੇ ਹੋਏ ਨਵਾਂਸ਼ਹਿਰ ਰੋਡ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਨਵਾਂਸ਼ਹਿਰ ਸੜਕ ਪਾਸ ਪੁੱਜੀ ਤਾਂ ਇਕ ਵਿਅਕਤੀ ਨਵਾਂਸ਼ਹਿਰ ਸੜਕ ਵਲੋਂ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਯਕਦਮ ਆਪਣੇ ਪਹਿਨੇ ਹੋਏ ਪਜਾਮੇ ਦੀ ਜੇਬ 'ਚੋਂ ਇਕ ਪਾਰਦਰਸ਼ੀ ਮੋਮੀ ਲਿਫਾਫੀ ਵਜ਼ਨਦਾਰ ਕੱਢ ਕੇ ਸੜਕ ਕਿਨਾਰੇ ਘਾਹ ਫੂਸ ਵਿਚ ਸੁੱਟ ਦਿੱਤੀ ਉਸ ਦਾ ਨਾਂਅ, ਪਤਾ ਪੁੱਛਿਆ | ਜਿਸ 'ਤੇ ਉਸ ਨੇ ਆਪਣਾ ਨਾਂਅ ਸੰਤੋਖ ਰਾਮ ਉਰਫ ਬਾਬਾ ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਕੋਟ ਰਾਂਝਾ, ਥਾਣਾ ਰਾਹੋਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਲਿਫਾਫੀ 'ਚੋਂ 06 ਗ੍ਰਾਮ ਹੈਰੋਇਨ ਬਰਾਮਦ ਹੋਈ |
ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤੇ ਨੌਜਵਾਨ ਸੰਬੰਧੀ ਜਾਣਕਾਰੀ ਦਿੰਦੇ ਏ. ਐਸ. ਆਈ ਰਸ਼ਪਾਲ ਰਾਮ |


Ad Position 22
No active advertisement
ਪਿਛਲੀ ਖ਼ਬਰ ਮੈਨੇਜਮੈਂਟ ਕਾਲਜ ਦਾ ਬੀ. ਕਾਮ ਦੇ ਦੂਜੇ ਤੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਬੰਗਾ 'ਚ ਅਨਮੋਲ ਮੈਡੀਕਲ ਸਟੋਰ ਦਾ ਉਦਘਾਟਨ
Ad Position 24