08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬੰਗਾ 'ਚ ਅਨਮੋਲ ਮੈਡੀਕਲ ਸਟੋਰ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 05-09-2025
ਬੰਗਾ, 4 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਥਾਨਕ ਬੰਗਾ-ਨਵਾਂਸ਼ਹਿਰ ਰੋਡ ਵਿਖੇ ਆਰੰਭ ਹੋਏ ਅਨਮੋਲ ਮੈਡੀਕਲ ਸਟੋਰ ਦਾ ਉਦਘਾਟਨ ਸਮਾਜ ਸੇਵੀ ਸ਼ਖ਼ਸੀਅਤ ਮੈਡਮ ਬਲਦੀਸ਼ ਕੌਰ ਬੰਗਾ ਵਲੋਂ ਕੀਤਾ | ਇਸ ਮੌਕੇ ਉਨ੍ਹਾਂ ਅਨਮੋਲ ਮੈਡੀਕਲ ਸਟੋਰ ਦੇ ਮਾਲਕ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਲੋੜਵੰਦ ਲੋਕਾਂ ਦੀ ਮਦਦ ਲਈ ਤਤਪਰ ਰਹਿਣਾ ਚਾਹੀਦਾ ਹੈ | ਉਨ੍ਹਾਂ ਦੇ ਨਾਲ ਪ੍ਰਬੰਧਕਾਂ ਤੋਂ ਇਲਾਵਾ ਉਨ੍ਹਾਂ ਦੀ ਸਮੁੱਚੀ ਟੀਮ ਹਾਜ਼ਰ ਸੀ, ਜਿਨ੍ਹਾਂ ਵਿਚ ਹੋਰ ਪ੍ਰਮੁੱਖ ਅਹੁਦੇਦਾਰ ਸ਼ਾਮਿਲ ਸਨ | ਮੈਡਮ ਬਲਦੀਸ਼ ਕੌਰ ਬੰਗਾ ਨੇ ਇਸ ਮੌਕੇ ਸੁਸਾਇਟੀ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਦਾ ਵੇਰਵਾ ਵੀ ਸਾਂਝਾ ਕੀਤਾ | ਜਿਸ ਮੁਤਾਬਕ ਵਾਤਾਵਰਨ ਸੰਭਾਲ ਹਿੱਤ ਬੂਟੇ ਲਗਾਉਣੇ, ਸਿਹਤ ਸੰਬੰਧੀ ਜਾਂਚ ਕੈਂਪਾਂ ਦਾ ਪ੍ਰਬੰਧ ਕਰਨਾ, ਲੋੜਵੰਦ ਅਪਾਹਜਾਂ ਨੂੰ ਵੀਲ੍ਹਚੇਅਰਾਂ ਦੇਣੀਆਂ ਸ਼ਾਮਿਲ ਹਨ | ਇਸ ਮੌਕੇ ਮੈਡੀਕਲ ਸਟੋਰ ਦੇ ਮਾਲਕ ਜਸਵਿੰਦਰ ਸਿੰਘ, ਪ੍ਰਦੀਪ ਸਿੰਘ, ਸੰਨੀ ਮਹਿਰਾ, ਪ੍ਰਾਜੈਕਟ ਮੈਨੇਜਰ ਸਤਨਾਮ ਸਿੰਘ ਖਟਕੜ, ਪ੍ਰਧਾਨ ਸੁਰਿੰਦਰ ਸਿੰਘ ਖਟਕੜ, ਵਾਈਸ ਚੇਅਰਮੈਨ ਗੁਰਵਿੰਇੰਦਰਪਾਲ ਸਿੰਘ ਬੰਗਾ, ਵਾਈਸ ਪ੍ਰਧਾਨ ਮਲਕੀਤ ਸਿੰਘ ਚਾਹਲ, ਦਿਹਾਤੀ ਸਲਾਹਕਾਰ ਮੈਡਮ ਸੁਖਜੀਤ ਕੌਰ ਪੂੰਨੀਆਂ ਆਦਿ ਹਜ਼ਾਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲੇ ਦਰਜ ਅਗਲੀ ਖ਼ਬਰ ਮਕਾਨ ਦੀ ਛੱਤ ਡਿਗੀ ਤੇ ਕੰਧ ਪਾਟੀ
Ad Position 24