ਕੋਟਫ਼ਤੂਹੀ, 4 ਸਤੰਬਰ (ਅਟਵਾਲ)-ਪਿੰਡ ਮੁਖਸ਼ੂਸਪੁਰ 'ਚ ਭਾਰੀ ਮੀਂਹ ਕਾਰਨ ਇਕ ਵਿਧਵਾ ਅÏਰਤ ਦੇ ਮਕਾਨ ਦੀ ਛੱਤ ਇਕ ਪਾਸੇ ਤੋਂ ਡਿਗੀ ਤੇ ਕੰਧ 'ਚ ਪਾੜ ਪੈਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸੰਬੰਧੀ ਨੰਬਰਦਾਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਬੀਨਾ ਕੁਮਾਰੀ ਪਤਨੀ ਸਵ. ਵਰੁਣ ਕੁਮਾਰ ਨਿਵਾਸੀ ਮੁਖਸ਼ੂਸਪੁਰ ਦੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਕਾਨ ਦੀ ਛੱਤ ਇਕ ਪਾਸੇ ਤੋਂ ਡਿਗ ਪਈ ਤੇ ਕੰਧ 'ਚ ਪਾੜ ਪੈ ਗਿਆ, ਮੌਕੇ 'ਤੇ ਉਨ੍ਹਾਂ ਵਲੋਂ ਬਾਹਰ ਨਿਕਲ ਜਾਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਛੱਤ ਡਿੱਗਣ ਕਾਰਨ ਉਨ੍ਹਾਂ ਦਾ ਆਰਥਿਕ ਤੌਰ 'ਤੇ ਕਾਫੀ ਨੁਕਸਾਨ ਹੋਇਆ | ਇਸ ਸੰਬੰਧੀ ਕਾਨੂੰਗੋ ਮੈਡਮ ਅਨੀਤਾ, ਪਟਵਾਰੀ ਪਰਮਿੰਦਰ ਸਿੰਘ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ, ਇਸ ਮੌਕੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਨੂੰ ਢੁੱਕਵੇ ਮੁਆਵਜ਼ੇ ਦੀ ਮੰਗ ਕੀਤੀ |