ਭੰਗਾਲਾ, 4 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਬਲੱਡ ਡੋਨਰਜ਼ ਵੈੱਲਫੇਅਰ ਸੁਸਾਇਟੀ ਦਸੂਹਾ ਯੂਨਿਟ ਹਾਜੀਪੁਰ ਵਲੋਂ ਪਿੰਡ ਚੱਕ ਭਾਈਆਂ ਵਿਖੇ ਰਾਹੁਲ ਕੁਮਾਰ ਬੰਟੀ ਦੀ ਅਗਵਾਈ ਹੇਠ 186ਵਾਂ ਖ਼ੂਨਦਾਨ ਤੇ ਮੈਡੀਕਲ ਕੈਂਪ ਲਗਾਇਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪ੍ਰੋ. ਜੀ. ਐੱਸ. ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ, ਐਡਵੋਕੇਟ ਕਰਮਵੀਰ ਸਿੰਘ ਘੁੰਮਣ ਹਲਕਾ ਵਿਧਾਇਕ ਦਸੂਹਾ, ਸਰਬਜੋਤ ਸਿੰਘ ਸਾਬੀ ਸੀਨੀਅਰ ਕਾਂਗਰਸੀ ਆਗੂ ਮੁਕੇਰੀਆਂ, ਕੰਵਲਪ੍ਰੀਤ ਸਿੰਘ ਸੰਧੂ ਨੂੰ ਮਾਰਕੀਟ ਕਮੇਟੀ ਚੇਅਰਮੈਨ ਦਸੂਹਾ ਆਦਿ ਹਾਜ਼ਰ ਹੋਏ | ਇਸ ਮੌਕੇ ਸੁਲੱਖਣ ਸਿੰਘ ਜੱਗੀ ਸੀਨੀਅਰ 'ਆਪ' ਆਗੂ ਮੁਕੇਰੀਆਂ ਤੇ ਉਨ੍ਹਾਂ ਦੇ ਭਰਾ ਮੱਖਣ ਸਿੰਘ ਹੁਸ਼ਿਆਰਪੁਰ ਵਲੋਂ ਮੈਡੀਕਲ ਕੈਂਪ 'ਚ ਫ਼੍ਰੀ ਦਵਾਈਆਂ ਤੇ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਸ਼ਨ, ਕੰਬਲ ਦਿੱਤੇ ਗਏ | ਇਸ ਮੌਕੇ ਰਾਹੁਲ ਕੁਮਾਰ ਬੰਟੀ ਚੱਕ ਭਾਈਆਂ ਨੇ ਦੱਸਿਆ ਕਿ ਖ਼ੂਨਦਾਨ ਕੈਂਪ 'ਚ ਨੌਜਵਾਨਾਂ ਨੇ 102 ਯੂਨਿਟ ਖ਼ੂਨ ਦਾਨ ਕੀਤਾ ਤੇ ਬੁੱਢਾਬੜ ਤੋਂ ਆਈ ਹੋਈ ਮੈਡੀਕਲ ਟੀਮ ਨੇ 80 ਤੋਂ ਵੱਧ ਲੋਕਾਂ ਨੂੰ ਦਵਾਈਆਂ ਦਿੱਤੀਆਂ | ਇਸ ਮੌਕੇ ਰਾਹੁਲ ਕੁਮਾਰ ਨੇ ਖ਼ੂਨਦਾਨ ਤੇ ਮੈਡੀਕਲ ਕੈਂਪ 'ਚ ਪਹੁੰਚੇ ਹੋਏ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਾਹੁਲ ਕੁਮਾਰ ਫ਼ੌਜੀ ਹਾਜੀਪੁਰ, ਸਾਬਕਾ ਸਰਪੰਚ ਮਨਜੀਤ ਸਿੰਘ ਚੱਕ ਭਾਈਆਂ, ਲੰਬੜਦਾਰ ਬਹਾਦਰ ਸਿੰਘ ਮਹਿਤਾਬਪੁਰ, ਅਮਰਜੀਤ ਸਿੰਘ ਛੰਨੀ ਨੰਦ ਸਿੰਘ, ਪਰਮਿੰਦਰ ਸਿੰਘ ਬੱਬਲੂ, ਸਿਮਰਨ ਸੰਧੂ, ਕਮਲਜੀਤ ਸਿੰਘ ਖੇਤੀਬਾੜੀ ਵਿਸਤਾਰ ਅਫ਼ਸਰ ਮੁਕੇਰੀਆਂ, ਰਕੇਸ਼ ਕੁਮਾਰ ਕੇਸ਼ੀ, ਵਰਿੰਦਰ ਪਾਲ, ਧਰਮਵੀਰ, ਐਡਵੋਕੇਟ ਅਜੇ ਦਸੂਹਾ, ਪੂਰਨ ਚੰਦ, ਅਮਰਪਾਲ ਗਿੱਲ, ਸਰਬਜੀਤ ਸਿੰਘ ਜਹਾਨਪੁਰ, ਨਵਜੋਤ ਸਿੰਘ ਨਵੀ, ਕੁਲਦੀਪ ਸਿੰਘ ਟੋਨੀ, ਬਲਜੀਤ ਸਿੰਘ ਸੈਣੀ ਆਦਿ ਹਾਜ਼ਰ ਸਨ |