ਬਲਾਚੌਰ, 4 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਇਲਾਕੇ ਦੀ ਨਾਮਵਰ ਸਿਆਸੀ ਸ਼ਖ਼ਸੀਅਤ ਸਾਬਕਾ ਚੇਅਰਮੈਨ ਚੌਧਰੀ ਬਿਮਲ ਕੁਮਾਰ ਸਿਆਣਾ ਤੇ ਠੇਕੇਦਾਰ ਚੌਧਰੀ ਕੇਵਲ ਕਿ੍ਸ਼ਨ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋ ਉਨ੍ਹਾਂ ਦੇ ਛੋਟੇ ਭਰਾ ਚੌਧਰੀ ਕੁਲਦੀਪ ਚੰਦ (ਪੰਜਾਬ ਪੁਲਿਸ) ਅਚਾਨਕ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ | ਉਹ 54 ਸਾਲਾਂ ਦੇ ਸਨ | ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਬੇਟੀਆਂ ਛੱਡ ਗਏ | ਉਨ੍ਹਾਂ ਦੇ ਕਰੀਬੀ ਚੌਧਰੀ ਵਰਿੰਦਰ ਕੁਮਾਰ ਕਾਕਾ ਨੇ ਦੱਸਿਆ ਕਿ ਚੌਧਰੀ ਕੁਲਦੀਪ ਚੰਦ ਦਾ ਅੰਤਿਮ ਸੰਸਕਾਰ 5 ਸਤੰਬਰ ਨੂੰ ਪਿੰਡ ਸਿਆਣਾ (ਬਲਾਚੌਰ) ਵਿਖੇ ਕੀਤਾ ਜਾਵੇਗਾ |