ਬੰਗਾ, 4 ਸਤੰਬਰ (ਕੁਲਦੀਪ ਸਿੰਘ ਪਾਬਲਾ)-ਬਾਬਾ ਸ਼ਾਹ ਕਮਾਲ, ਬਾਬਾ ਚਾਊ, ਬਾਬਾ ਜਤੀ, ਬਾਬਾ ਕਾਬਲੀ ਦੇ ਅਸਥਾਨ ਪਿੰਡ ਪੱਲੀ ਝਿੱਕੀ ਵਿਖੇ ਪੰਜਾਬ ਵਿਚ ਆਈ ਕੁਦਰਤ ਦੀ ਕਰੋਪੀ ਤੋਂ ਰਾਹਤ ਲਈ ਸਮੂਹ ਨਗਰ ਨਿਵਾਸੀਆਂ ਵਲੋਂ ਸਰਬੱਤ ਦੇ ਭਲੇ ਲਈ ਝਿੱੜੀ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਅਰਦਾਸ ਕੀਤੀ | ਉਪਰੰਤ ਕੰਜਕਾਂ ਨੂੰ ਤੇ ਸਮੂਹ ਨਗਰ ਨਿਵਾਸੀਆਂ ਲਈ ਲੰਗਰਾਂ ਦੀ ਸੇਵਾ ਕੀਤੀ ਗਈ ਤੇ ਰੋਟ ਦਾ ਪ੍ਰਸ਼ਾਦ ਸੰਗਤਾਂ ਨੂੰ ਵੰਡਿਆ | ਇਸ ਮੌਕੇ ਦਰਸ਼ਨ ਸਿੰਘ, ਚੰਚਲ ਰਾਮ, ਸ਼ੀਤਲ ਸਿੰਘ, ਕਰਨੈਲ ਸਿੰਘ, ਮਨਜਿੰਦਰ ਸਿੰਘ ਬਿੰਦੀ, ਜਸਵੰਤ ਸਿੰਘ ਪਾਬਲਾ, ਜਰਨੈਲ ਸਿੰਘ, ਸ਼ਾਮ ਲਾਲ ਸ਼ਾਮਾਂ, ਅਵਤਾਰ ਸਿੰਘ ਤਾਰਾ, ਗੁਰਦੀਪ ਸਿੰਘ, ਸੰਸਾਰਾ ਰਾਮ, ਹਣਸਾ ਰਾਮ, ਪੇਂਟਰ ਜਰਨੈਲ ਸਿੰਘ ਰਾਣਾ ਤੇ ਸਮੂਹ ਸੇਵਾਦਾਰ ਆਦਿ ਹਾਜ਼ਰ ਸਨ |