ਬਲਾਚੌਰ, 4 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਬਲਾਚੌਰ ਦੀ ਵਿਸ਼ੇਸ਼ ਮੀਟਿੰਗ 5 ਸਤੰਬਰ ਨੂੰ ਬਾਬਾ ਬਲਰਾਜ ਮੰਦਰ ਕੰਪਲੈਕਸ ਬਲਾਚੌਰ ਵਿਖੇ ਠੀਕ ਸ਼ਾਮੀ 4 ਵਜੇ ਬੁਲਾਈ ਗਈ ਹੈ, ਇਹ ਜਾਣਕਾਰੀ ਪ੍ਰਧਾਨ ਪਿ੍ੰਸੀਪਲ ਚੰਦਰੇਸ਼ ਸ਼ੋਰੀ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਬਲਾਚੌਰ ਇਲਾਕੇ ਅੰਦਰ ਪਿਛਲੇ ਮਹੀਨੇ ਕੀਤੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੀ ਜਿੱਥੇ ਰੂਪ-ਰੇਖਾ ਉਲੀਕੀ ਜਾਵੇਗੀ | ਉਨ੍ਹਾਂ ਦੱਸਿਆ ਇਨੀਂ ਦਿਨੀਂ ਪੰਜਾਬ ਦਾ ਵੱਡਾ ਭਾਗ ਜਿਹੜਾ ਭਿਆਨਕ ਹੜ੍ਹਾਂ ਤੇ ਬਰਸਾਤ ਦੀ ਲਪੇਟ ਵਿਚ ਆ ਗਿਆ ਹੈ, ਵੱਡੇ ਪੱਧਰ 'ਤੇ ਮਾਲੀ ਨੁਕਸਾਨ ਦੇ ਨਾਲ-ਨਾਲ ਦਰਜਨਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਦੇ ਪੀੜਤ ਪਰਿਵਾਰਾਂ ਲਈ ਪੰਜਾਬੀ ਤੇ ਹਿੰਦੀ ਦੇ ਸਿਰਮੌਰ ਮੀਡੀਆ ਹਾਊਸ ਅਜੀਤ ਪ੍ਰਕਾਸ਼ਨ ਸਮੂਹ ਜਲੰਧਰ ਵਲੋਂ ਜਿਹੜਾ ਅਜੀਤ-ਅਜੀਤ ਸਮਾਚਾਰ ਹੜ੍ਹ ਰਾਹਤ ਫ਼ੰਡ ਆਰੰਭ ਕੀਤਾ ਗਿਆ ਹੈ, ਇਸ ਉਪਰਾਲੇ ਦੀ ਸ਼ਲਾਘਾ ਕੀਤੀ |