ਨਵਾਂਸ਼ਹਿਰ, 4 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਬੰਗਾ ਰੋਡ 'ਤੇ ਅਰੋੜਾ ਟਾਵਰ 'ਚ ਕਨਵਰ ਅਰੋੜਾ ਕੰਸਲਟੈਂਟਸ ਦੇ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਯੂ. ਕੇ. ਵਲੋਂ ਇਸ ਸਮੇਂ ਸਟੱਡੀ ਦੇ ਧੜਾ-ਧੜ ਵੀਜ਼ੇ ਦਿੱਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕੰਪਨੀ ਨੂੰ ਇਕ ਦਿਨ 'ਚ ਯੂ. ਕੇ. ਦੇ 6 ਸਟੱਡੀ ਵੀਜ਼ੇ ਹਾਸਿਲ ਹੋਏ | ਉਨ੍ਹਾਂ ਦੱਸਿਆ ਕਿ ਯੂ. ਕੇ. ਸਟੱਡੀ ਵੀਜ਼ੇ ਲਈ ਅਕਤੂਬਰ ਨਵੰਬਰ ਇਨਟੇਕ ਲਈ ਦਾਖਲੇ ਜਾਰੀ ਹਨ | ਕੰਪਨੀ ਵਲੋਂ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੀ ਵੀ ਸੁਵਿਧਾ ਹੈ | ਉਨ੍ਹਾਂ ਦੱਸਿਆ ਕਿ ਯੂ. ਕੇ. 'ਚ ਬਿਨਾਂ ਆਈਲਟਸ ਅਪਲਾਈ ਕਰਨ ਦਾ ਸੁਨਹਿਰੀ ਮੌਕਾ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪਲੱਸ ਟੂ ਕੀਤੀ ਹੈ ਅਤੇ ਚਾਰ ਤੋਂ ਪੰਜ ਸਾਲ ਦਾ ਗੈਪ ਹੈ ਉਹ ਆਈਲਟਸ ਤੇ ਬਿਨਾਂ ਆਈਲਟਸ ਦੇ ਯੂ. ਕੇ. ਅਕਤੂਬਰ-ਨਵੰਬਰ 2025 ਲਈ ਅਪਲਾਈ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਚਾਹਵਾਨ ਪਲੱਸ ਟੂ ਜਿਨ੍ਹਾਂ ਨੇ ਆਰਟਸ, ਕਾਮਰਸ, ਮੈਡੀਕਲ, ਨਾਨ ਮੈਡੀਕਲ ਨਾਲ ਕੀਤੀ ਹੈ ਤੇ ਉਨ੍ਹਾਂ ਵਲੋਂ ਪਲੱਸ ਟੂ ਦੀ ਪੜ੍ਹਾਈ ਪੰਜਾਬ ਬੋਰਡ ਜਾਂ ਸੀ. ਬੀ. ਐਸ. ਈ. ਜਾਂ ਕਿਸੇ ਹੋਰ ਬੋਰਡ ਤੋਂ ਕੀਤੀ ਹੈ ਉਹ ਯੂ. ਕੇ. ਸਟੱਡੀ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦਾ 10 ਤੋਂ 15 ਸਾਲ ਦਾ ਗੈਪ ਹੈ ਤੇ ਉਹ ਸਪਾਊਜ਼ ਨਾਲ ਵੀ ਅਪਲਾਈ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜੇਕਰ ਆਈਲਟਸ ਵਿਚ ਛੇ ਬੈਂਡ ਹਨ ਉਹ ਵੀ ਸਟੱਡੀ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਦੀ ਵੀ ਸੁਵਿਧਾ ਹੈ | ਉਹਨਾਂ ਦੱਸਿਆ ਕਿ ਜਿਨ੍ਹਾਂ ਨੇ ਬਾਰ੍ਹਵੀਂ ਆਰਟਸ, ਮੈਡੀਕਲ ਨਾਲ ਕੀਤੀ ਹੈ ਪੜ੍ਹਾਈ 'ਚ ਉਹਨਾਂ ਦਾ ਤਿੰਨ ਤੋਂ ਚਾਰ ਸਾਲ ਦਾ ਗੈਪ ਹੈ ਤੇ ਆਲ ਓਵਰ ਉਨ੍ਹਾਂ ਦੇ ਸਾਢੇ ਪੰਜ ਬੈਂਡ ਹਨ ਉਹ ਵੀ ਸਟੱਡੀ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ | ਉਨ੍ਹਾਂ ਨੂੰ ਦੱਸਿਆ ਕਿ ਸਾਡੀ ਕੰਪਨੀ ਦੇ ਵੱਖ-ਵੱਖ ਦੇਸ਼ਾਂ ਦੇ ਕਾਲਜਾਂ ਯੂਨੀਵਰਸਿਟੀਆਂ ਨਾਲ ਸਿੱਧੇ ਸੰਪਰਕ ਹਨ ਵਿਦਿਆਰਥੀ ਆਪਣੇ ਮਨ ਪਸੰਦ ਦੇ ਕਾਲਜ ਜਾਂ ਯੂਨੀਵਰਸਿਟੀ 'ਚ ਦਾਖਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਚਾਹਵਾਨ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਦਫ਼ਤਰ ਹਰ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਇਸੇ ਤਰ੍ਹਾਂ ਸਾਡੇ ਬੰਗਾ ਚੌਕ ਗੜ੍ਹਸ਼ੰਕਰ ਦਫ਼ਤਰ 'ਚ ਹਰ ਮੰਗਲਵਾਰ, ਵੀਰਵਾਰ ਤੇ ਸਨਿਚਰਵਾਰ ਸੰਪਰਕ ਕਰ ਸਕਦੇ ਹਨ |