08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਜੇਕਰ ਕੋਈ ਖੱਡ 'ਚੋਂ ਨਾਜਾਇਜ਼ ਮਾਈਨਿੰਗ ਕਰਦਾ ਪਾਇਆ ਤਾਂ ਹੋਵੇਗੀ ਕਾਰਵਾਈ-ਸਰਪੰਚ

Ad Position 21
No active advertisement
ਅਜੀਤ ਡੈਸਕ 05-09-2025
ਸਰਪੰਚ ਰਿਸ਼ੂ ਬਾਲਾ


ਕਾਠਗੜ੍ਹ, 4 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਦੇ ਚੱਲਦੇ ਕਾਠਗੜ੍ਹ ਚੋਅ ਪੂਰੀ ਤਰ੍ਹਾਂ ਰੇਤ ਤੇ ਮਿੱਟੀ ਨਾਲ ਭਰ ਗਿਆ, ਜਿਸ ਨਾਲ ਕਾਠਗੜ੍ਹ ਤੋਂ ਰੱਤੇਵਾਲ ਆਉਣ-ਜਾਣ ਵਾਲੇ ਲੋਕਾਂ ਨੂੰ ਲੰਘਣ ਵਾਸਤੇ ਭਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਦੂਜੇ ਪਾਸੇ ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ ਨੂੰ ਲੈ 31 ਅਗਸਤ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਣੀ ਸੀ, ਜਿਸ ਨੂੰ ਲੈ ਕੇ ਸਰਪੰਚ ਰਿਸ਼ੂ ਬਾਲਾ, ਗ੍ਰਾਮ ਪੰਚਾਇਤ ਤੇ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਦੇ ਚੇਅਰਮੈਨ ਵਲੋਂ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਉਕਤ ਖੱਡ ਵਿਚ ਭਰੇ ਰੇਤਾ ਤੇ ਗਾਰ ਦੀ ਸਫ਼ਾਈ ਜੇ. ਸੀ. ਬੀ. ਮਸ਼ੀਨਾਂ ਤੇ ਟਰੈਕਟਰ-ਟਰਾਲੀਆਂ ਨਾਲ ਆਪਣੇ ਖ਼ਰਚੇ 'ਤੇ ਸਾਂਝੇ ਤੌਰ 'ਤੇ ਕਰਵਾਈ ਗਈ ਸੀ | ਉਸ ਤੋਂ ਬਾਅਦ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਭਾਰੀ ਮੀਂਹ ਪੈਣ ਕਾਰਨ ਖੱਡ ਦੁਬਾਰਾ ਭਰ ਗਿਆ | ਮਿਲੀ ਜਾਣਕਾਰੀ ਅਨੁਸਾਰ ਕੁਝ ਕਥਿਤ ਲੋਕਾਂ ਵਲੋਂ ਖੱਡ ਵਿਚ ਕਰਵਾਈ ਗਈ ਸਾਫ਼-ਸਫ਼ਾਈ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਕਹਿ ਕੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ ਜੋ ਕਿ ਸਰਾਸਰ ਗ਼ਲਤ ਹੈ | ਜਿਸ 'ਤੇ ਪਿੰਡ ਕਾਠਗੜ੍ਹ ਦੀ ਗ੍ਰਾਮ ਪੰਚਾਇਤ ਤੇ ਸਰਪੰਚ ਰਿਸ਼ੂ ਬਾਲਾ ਨੇ ਕਿਹਾ ਕਿ ਜੇਕਰ ਖੱਡ 'ਚ ਕਿਸੇ ਨੇ ਵੀ ਨਜਾਇਜ਼ ਮਾਈਨਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਜੇਕਰ ਕੋਈ ਖੱਡ 'ਚੋਂ ਨਾਜਾਇਜ਼ ਮਾਈਨਿੰਗ ਕਰਦਾ ਪਾਇਆ ਤਾਂ ਹੋਵੇਗੀ ਕਾਰਵਾਈ-ਸਰਪੰਚ ਅਗਲੀ ਖ਼ਬਰ ਸਵ. ਬਾਬੂ ਸੋਮਨਾਥ ਭੂੰਬਲਾ ਦੇ ਸਮਾਜ ਸੇਵਾ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ-ਸਵਾਮੀ ਦਿਆਲ ਦਾਸ
Ad Position 24