ਕਾਠਗੜ੍ਹ, 4 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਦੀ ਮਨੋਹਰ ਗਊਸ਼ਾਲਾ ਰੱਤੇਵਾਲ ਦੇ ਸਾਬਕਾ ਸਕੱਤਰ ਬਾਬੂ ਸੋਮਨਾਥ ਭੂੰਬਲਾ ਦੀ ਅੰਤਿਮ ਅਰਦਾਸ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਲੋਂ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਦੌਰਾਨ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਵ. ਸੋਮਨਾਥ ਭੂੰਬਲਾ ਇਕ ਮਹਾਨ ਵਿਅਕਤੀ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਸੇਵਾ ਵਿਚ ਬਿਤਾਇਆ | ਉਨ੍ਹਾਂ ਵਲੋਂ ਕਈ ਦਹਾਕਿਆਂ ਤੱਕ ਮਨੋਹਰ ਗਊਸ਼ਾਲਾ ਲਈ ਕੀਤੇ ਗਏ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਦੌਰਾਨ ਡੇਰਾ ਬੌੜੀ ਸਾਹਿਬ ਦੇ ਸੰਤ ਸਵਾਮੀ ਦਿਆਲ ਦਾਸ, ਸਵਾਮੀ ਰਾਮ ਤੀਰਥ, ਮਹਾਰਾਜ ਕਿ੍ਸ਼ਨਾ ਨੰਦ, ਮੁਨੀ ਮਹਾਰਾਜ ਨੇ ਕਿਹਾ ਕਿ ਮੌਤ ਇਕ ਅਟੱਲ ਸੱਚ ਹੈ ਤੇ ਰਿਸ਼ੀ-ਸੰਤ ਵੀ ਇਸ ਸੱਚ ਤੋਂ ਨਹੀਂ ਬਚ ਸਕਦੇ, ਬਹੁਤ ਘੱਟ ਲੋਕ ਹੁੰਦੇ ਹਨ | ਜੋ ਲੋਕ ਆਪਣੇ ਜੀਵਨ ਵਿਚ ਸਮਾਜ ਲਈ ਕੰਮ ਕਰਦੇ ਹਨ, ਉਨ੍ਹਾਂ ਨੂੰ ਹੀ ਮਹਾਨ ਕਿਹਾ ਜਾਂਦਾ ਹੈ | ਸਵਰਗੀ ਸੋਮਨਾਥ ਭੂੰਬਲਾ ਦੁਆਰਾ ਕੀਤੇ ਗਏ ਸਮਾਜਿਕ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਕਾਮਰੇਡ ਮਹਾਂ ਸਿੰਘ ਰੌੜੀ, 'ਆਪ' ਆਗੂ ਅਸ਼ੋਕ ਕਟਾਰੀਆ, ਪ੍ਰੇਮ ਭੂੰਬਲਾ ਰੱਤੇਵਾਲ, ਸੇਵਾਮੁਕਤ ਆਈ. ਪੀ. ਐਸ. ਅਸ਼ੋਕ ਬੰਠ, ਚੌਥਰੀ ਰਜਿੰਦਰ ਸਿੰਘ, ਪ੍ਰੇਮ ਚੰਦ ਭੀਮਾ, ਡੀ. ਐਸ. ਪੀ. ਰਾਜ ਕੁਮਾਰ, ਰਾਜ ਬਜਾਦ ਬਾਗੋਵਾਲ, ਸਾਂਈ ਕਾਲੇਸ਼ਾਹ, ਮੁਲਖ ਰਾਜਗੜ੍ਹ, ਇੰਸਪੈਕਟਰ ਮਹਿਲ ਕਲਾਂ, ਡਾ. ਪਾਲ, ਡੀ. ਐਸ. ਪੀ. ਵਿਜੇ ਕੁਮਾਰ, ਸਹਾਇਕ ਸਿਵਲ ਸਰਜਨ ਬਲਵੀਰ ਕੁਮਾਰ, ਰਾਘਵ ਸ਼ਾਰਦਾ, ਸੁਭਾਸ਼ ਗਰਗ ਫਤਿਹਾਬਾਦ, ਗੁਲਾਬ ਸ਼ਰਮਾ ਸਿਰਸਾ, ਬਿ੍ਜ ਮੋਹਨ ਕੈਥਲ, ਸੁਰੇਸ਼ ਯਾਦਵ ਗੰਗਾ ਨਗਰ, ਰਮੇਸ਼ ਹਕਲਾ, ਰਮੇਸ਼ ਠੇਕੇਦਾਰ, ਡਾ. ਮੁਕੇਸ਼ ਕੁਮਾਰ, ਨੰਦ ਖਟਾਣਾ, ਅਸ਼ੋਕ ਕਸਾਣਾ, ਰਾਮ ਭਮਾਰ ਚੰਦਰ, ਡੀ. ਐਸ. ਪੀ. ਕਸਾਣਾ, ਪਿੰ੍ਰਸੀਪਲ ਸਤਵੰਤ ਕੌਰ, ਦੀਪਕ ਖਟਾਣਾ, ਬਲਵੀਰ ਬਗਦੀ, ਅੰਜੂ ਅਰੋੜਾ ਆਦਿ ਨੇ ਮਰਹੂਮ ਸੋਮ ਨਾਥ ਦੇ ਭਰਾ ਜਸਵੰਤ ਰਾਏ, ਪੁੱਤਰਾਂ ਸਤੀਸ਼ ਕੁਮਾਰ, ਪ੍ਰਵੀਨ ਕੁਮਾਰ, ਰਮੇਸ਼ ਕੁਮਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |