ਕਟਾਰੀਆਂ, 4 ਸਤੰਬਰ (ਪ੍ਰੇਮੀ ਸੰਧਵਾਂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਖਰੀ ਪਿੰਡ ਚੇਤਾ ਵਿਚ ਠੁਆਣੇ ਦੇ ਚੋਅ ਤੇ ਡਰੇਨ ਦੇ ਪਾਣੀ ਨਾਲ ਆਏ ਭਾਰੀ ਹੜ੍ਹ 'ਚ ਲੋਕਾਂ ਨੂੰ ਬਰਸਾਤੀ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸੇਵਾ ਮੁਕਤ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਹੀਰਾ ਦੀ ਅਗਵਾਈ ਹੇਠ ਐਮ. ਜੇ. ਲਾਈਫ ਕੇਅਰ ਹਸਪਤਾਲ ਝਿੱਕਾ ਰੋਡ ਬੰਗਾ ਦੇ ਐਮ. ਡੀ. ਤੇ ਜਨਰਲ ਸਰਜਨ ਡਾ. ਕਸ਼ਮੀਰ ਚੰਦ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ ਡਾ. ਕਸ਼ਮੀਰ ਚੰਦ ਵਲੋਂ 290 ਦੇ ਕਰੀਬ ਲੋਕਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਡਾ. ਨਰੰਜਣ ਦਾਸ, ਰਾਹੁਲ ਗੋਬਿੰਦਪੁਰੀ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਸਾਬਕਾ ਸਰਪੰਚ ਰੂਪ ਲਾਲ, ਹਰਜੀਤ ਸਿੰਘ, ਦਰਬਾਰਾ ਸਿੰਘ ਕੰਗਰੌੜ, ਗੁਰਸ਼ਾਨ ਸਿੰਘ ਥਿੰਦ, ਏ. ਐਨ. ਐਮ. ਪਰਮਿੰਦਰ ਕੌਰ, ਸੋਮਾ ਰਾਣੀ ਆਦਿ ਹਾਜ਼ਰ ਸਨ |